ਮੁੰਬਈ (ਬਿਊਰੋ)— ਬੀਤੇ ਦਿਨੀਂ ਰਾਇਲ ਓਪੇਰਾ ਹਾਊਸ ਮੁੰਬਈ 'ਚ ਪਲੇਅ 'ਸਲਾਮ ਨੋਨੀ ਆਪਾ' ਦਾ ਪ੍ਰੀਵਿਊ ਹੋਇਆ। ਇਸ ਇਵੈਂਟ 'ਚ ਕਈ ਬਾਲੀਵੁੱਡ ਸਿਤਾਰੇ ਨਜ਼ਰ ਆਏ। ਰਿਤਿਕ ਰੌਸ਼ਨ ਜਿਥੇ ਸਾਬਕਾ ਪਤਨੀ ਸੁਜ਼ੈਨ ਦੇ ਗਲੇ ਮਿਲਦੇ ਦਿਖੇ, ਉਥੇ ਅਕਸ਼ੇ ਕੁਮਾਰ ਨੇ ਵੀ ਰਿਤਿਕ ਰੌਸ਼ਨ ਨੂੰ ਗਲੇ ਲਗਾਇਆ। ਅਕਸ਼ੇ ਕੁਮਾਰ ਦਾ ਬੇਟਾ ਆਰਵ, ਨਾਨੀ ਡਿੰਪਲ ਕਪਾੜੀਆ ਨਾਲ ਨਜ਼ਰ ਆਇਆ। ਇਨ੍ਹਾਂ ਤੋਂ ਇਲਾਵਾ ਟਵਿੰਕਲ ਖੰਨਾ, ਗਾਇਤਰੀ ਜੋਸ਼ੀ, ਤਾਰਾ ਸ਼ਰਮਾ, ਅਨੁਪਮ ਖੇਰ ਸਮੇਤ ਹੋਰ ਸਿਤਾਰੇ ਇਵੈਂਟ 'ਚ ਸ਼ਾਮਲ ਹੋਏ। ਰਿਤਿਕ ਰੌਸ਼ਨ ਤੇ ਸੁਜ਼ੈਨ ਖਾਨ ਕਾਨੂੰਨੀ ਤੌਰ 'ਤੇ ਭਾਵੇਂ ਅਲੱਗ ਹੋ ਗਏ ਹਨ ਪਰ ਉਹ ਅਕਸਰ ਪਾਰਟੀਜ਼ ਤੇ ਇਵੈਂਟਸ 'ਚ ਇਕੱਠੇ ਦੇਖੇ ਜਾਂਦੇ ਹਨ। ਪਲੇਅ ਸਲਾਮ ਨੋਨੀ ਆਪਾ ਦੇ ਪ੍ਰੀਵਿਊ 'ਚ ਵੀ ਦੋਵੇਂ ਇਕੋ ਹੀ ਕਾਰ 'ਚ ਪਹੁੰਚੇ। ਕਾਰ 'ਚ ਜਿਥੇ ਰਿਤਿਕ ਫਰੰਟ ਸੀਟ 'ਤੇ ਬੈਠੇ ਸਨ, ਉਥੇ ਸੁਜ਼ੈਨ ਬੈਕ ਸੀਟ 'ਤੇ ਬੈਠੀ ਸੀ। ਰਿਤਿਕ ਨੇ ਇਸ ਇਵੈਂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਰਿਤਿਕ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੀਡੀਆ ਨਾਲ ਗੱਲ ਕਰ ਰਹੇ ਹਨ ਤੇ ਸੁਜ਼ੈਨ ਉਨ੍ਹਾਂ ਨੂੰ ਦੇਖ ਕੇ ਹੱਸ ਰਹੀ ਹੈ।