ਮੁੰਬਈ (ਬਿਊਰੋ) — ਸ਼ੁੱਕਰਵਾਰ ਦੇਰ ਰਾਤ ਮੁੰਬਈ 'ਚ ਐੱਚ. ਟੀ. ਮੋਸਟ ਸਟਾਈਲਿਸ਼ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।

ਇਸ ਐਵਾਰਡ ਸ਼ੋਅ 'ਚ ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਖਾਨ, ਆਯੁਸ਼ਮਾਨ ਖੁਰਾਣਾ, ਸ਼ਾਹਰੁਖ ਖਾਨ, ਗੌਰੀ ਖਾਨ, ਕਰਨ ਜੌਹਰ, ਅਕਸ਼ੈ ਕੁਮਾਰ, ਡਾਇਨਾ, ਸੋਨਾਕਸ਼ੀ ਸਿਨਹਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਦੱਸਣਯੋਗ ਹੈ ਕਿ ਇਸ ਐਵਾਰਡ ਸ਼ੋਅ 'ਚ ਕਰੀਨਾ ਕਪੂਰ ਨੇ ਬਲੈਕ ਲੁੱਕ 'ਚ ਮਹਿਫਲ ਲੁੱਟੀ ਉਥੇ ਹੀ ਕੈਟਰੀਨਾ ਨੇ ਰੈੱਡ ਡਰੈੱਸ 'ਚ ਫੈਨਜ਼ ਨੂੰ ਆਕਰਸ਼ਿਤ ਕੀਤਾ।

ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਨੇ ਬਲਿਊ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

ਇਸ ਦੌਰਾਨ ਬਾਲੀਵੁੱਡ ਹਸੀਨਾਵਾਂ ਨੇ ਆਪਣੇ ਹੁਸਨ ਨਾਲ ਐਵਾਰਡ ਸ਼ੋਅ ਦੀ ਮਹਿਫਲ 'ਚ ਚਾਰ ਚੰਨ ਲਾਏ।







