FacebookTwitterg+Mail

ਬਾਲੀਵੁੱਡ ਦੀਆਂ ਇਨ੍ਹਾਂ ਫਿਲਮਾਂ 'ਚ ਹਿੱਟ ਰਿਹਾ ਕਰਵਾ ਚੌਥ ਦਾ ਤਿਉਹਾਰ

hum dil de chuke sanam
08 October, 2017 02:37:00 PM

ਨਵੀਂ ਦਿੱਲੀ(ਬਿਊਰੋ)— ਦੇਸ਼ ਭਰ 'ਚ ਕਰਵਾ ਚੌਥ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ। ਵਿਆਹੀਆਂ ਔਰਤਾਂ ਲਈ ਇਹ ਤਿਉਹਾਰ ਬੇਹੱਦ ਖਾਸ ਹੈ। ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ, ਜੋ ਕਿ ਇਸ ਵਾਰ 8 ਅਕਤੂਬਰ ਨੂੰ ਹੈ। ਇਸ ਦਿਨ ਔਰਤਾਂ ਪੂਰੇ ਦਿਨ ਵਰਤ ਰੱਖਦੀਆਂ ਹਨ ਅਤੇ ਭੁੱਖੀਆਂ -ਪਿਆਸੀਆਂ ਰਹਿੰਦੀਆਂ ਹਨ। ਸ਼ਾਮ ਨੂੰ ਪੂਜਾ ਕਰਨ ਤੋਂ ਬਾਅਦ ਚੰਦ ਅਤੇ ਪਤੀ ਨੂੰ ਛਾਨਣੀ ਵਿਚ ਦੇਖਣ ਤੋਂ ਬਾਅਦ ਪਾਣੀ ਪੀਂਦੀਆਂ ਹਨ। ਉਂਝ ਬਾਲੀਵੁੱਡ ਵਿਚ ਅਜਿਹੀਆਂ ਕਈ ਫਿਲਮਾਂ ਹਨ,ਜਿਸ ਵਿਚ ਇਸ ਫੈਸਟਿਵਲ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

Punjabi Bollywood Tadka
'ਦਿਲਵਾਲੇ ਦੁਲਹਨਿਆ ਲੇ ਜਾਏਂਗੇ'
ਸਾਲ 1995 ਵਿਚ ਆਈ ਬਾਲੀਵੁੱਡ ਦੀ ਐਵਰਗ੍ਰੀਨ ਰੋਮਾਂਟਿਕ ਫਿਲਮ 'ਦਿਲਵਾਲੇ ਦੁਲਹਨਿਆ ਲੇ ਜਾਏਂਗੇ' ਵਿਚ ਕਰਵਾ ਚੌਥ ਸੀਕੁਐਂਸ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਫਿਲਮ ਵਿਚ ਦਿਖਾਇਆ ਜਾਂਦਾ ਹੈ ਕਿ ਹੋਰਾਂ ਲਈ ਕਾਜੋਲ ਇਹ ਵਰਤ ਆਪਣੇ ਹੋਣ ਵਾਲੇ ਪਤੀ ਪਰਮੀਤ ਸੇਠੀ ਲਈ ਰੱਖਦੀ ਹੈ ਪਰ ਅਸਲ ਵਿਚ ਚੋਰੀ ਛਿੱਪੇ ਆਪਣੇ ਪ੍ਰੇਮੀ ਸ਼ਾਹਰੁਖ ਖਾਨ ਦੇ ਲਈ ਵਰਤ ਰੱਖਦੀ ਹੈ। ਕਾਜੋਲ ਇਸ ਵਰਤ ਨੂੰ ਰੱਖਣ ਦੇ ਦੌਰਾਨ ਬੇਹੋਸ਼ ਹੋਣ ਦਾ ਨਾਟਕ ਕਰਦੀ ਹੈ ਅਤੇ ਉਸੀ ਪ੍ਰੇਮੀ ਦੇ ਹੱਥੋਂ ਪਾਣੀ ਪੀਂਦੀ ਹੈ, ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੀ ਹੈ। ਵਰਤ ਦੀ ਪੂਜਾ ਦੇ ਦੌਰਾਨ ਰਾਜ ਅਤੇ ਸਿਮਰਨ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਖਾਣਾ ਖਿਲਾਉਂਦੇ ਹਨ।

Punjabi Bollywood Tadka
'ਬਾਗਵਾਨ'
ਸਾਲ 2003 ਵਿਚ ਆਈ 'ਬਾਗਵਾਨ' ਦਾ ਕਰਵਾ ਚੌਥ ਰੋਮਾਂਟਿਕ ਤੋਂ ਕਿੱਥੇ ਜ਼ਿਆਦਾ ਦਰਸ਼ਕਾਂ ਨੂੰ ਇਮੋਸ਼ਨਲ ਕਰ ਦਿੰਦਾ ਹੈ। ਅਮਿਤਾਬ ਬੱਚਨ ਅਤੇ ਹੇਮਾ ਮਾਲਿਨੀ 'ਤੇ ਫਿਲਮਾਏ ਗਏ ਇਸ ਸੀਕੁਐਂਸ ਵਿਚ ਦੋਵੇਂ ਇੱਕ ਦੂਜੇ ਤੋਂ ਦੂਰ ਅੱਲਗ-ਅੱਲਗ ਸ਼ਹਿਰਾਂ ਵਿਚ ਵਰਤ ਰੱਖਦੇ ਹਨ।
ਚੰਦ ਨਿਕਲਣ ਤੇ ਹੇਮਾ ਅਮਿਤਾਭ ਨੂੰ ਫੋਨ ਕਰਨ ਆਪਣਾ ਵਰਤ ਪੂਰਾ ਕਰਦੀ ਹੈ। ਇਸ ਸੀਨ ਵਿਚ ਖੁਦ ਅਮਿਤਾਭ ਬੱਚਨ ਵੀ ਹੇਮਾ ਦੇ ਲਈ ਵਰਤ ਰੱਖਦੇ ਹਨ ਅਤੇ ਉਦੋਂ ਤੱਕ ਪਾਣੀ ਨਹੀਂ ਪੀਂਦੀ ਜਦੋਂ ਤੱਕ ਚੰਦ ਨਹੀਂ ਨਿਕਲ ਜਾਂਦਾ। ਜਦੋਂ ਹੇਮਾ ਨੂੰ ਪਤਾ ਚਲਦਾ ਹੈ ਕਿ ਅਮਿਤਾਭ ਕੋਲ ਖਾਣ ਲਈ ਕੁੱਝ ਨਹੀਂ ਹੈ ਤਾਂ ਉਹ ਆਪਣੀ ਭਰੀ ਹੋਈ ਥਾਲੀ ਵੀ ਛੱਡ ਦਿੰਦੀ ਹੈ।

Punjabi Bollywood Tadka
'ਹਮ ਦਿਲ ਦੇ ਚੁੱਕੇ ਸਨਮ'
1999 ਵਿਚ ਆਈ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੇ ਅਧੁਰੀ ਪ੍ਰੇਮ ਕਹਾਣੀ ਵਿਚ ਕਰਵਾ ਚੌਥ ਦੇ ਵਰਤ ਨੂੰ ਬਹੁਤ ਹੀ ਦਿਲਚਸਪ ਅੰਦਾਜ਼ ਵਿਚ ਫਿਲਮਾਇਆ ਗਿਆ ਹੈ। ਜੇਕਰ ਅਸੀਂ ਇਸ ਫਿਲਮ ਵਿਚ ਕਰਵਾ ਚੌਥ ਦੇ ਵਰਤ ਦੀ ਗੱਲ ਕਰੀਏ ਤਾਂ ਸੰਜੇ ਲੀਲਾ ਬੰਸਾਲੀ ਨੇ ਜਿਸ ਖੂਬਸੂਰਤੀ ਤੋਂ ਚਾਂਦ ਛੁਪਾ ਬਾਦਲ ਮੇਂ…ਗੀਤ ਨੂੰ ਫਿਲਮਾਇਆ ਹੈ। ਉਹ ਅੱਜ ਵੀ ਭੁਲਿਆ ਨਹੀਂ ਜਾ ਸਕਦਾ। ਇਸ ਗੀਤ ਵਿਚ ਸਲਮਾਨ ਚੰਦ ਨੂੰ ਜਲਦੀ ਨਿਕਲਣ ਨੂੰ ਬੋਲਦੇ ਹਨ ਤਾਂ ਕਿ ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਨੂੰ ਛੱਡ ਕੇ ਨਾ ਚਲੀ ਜਾਵੇ। ਦੋਹਾਂ ਦੀ ਕੈਮਿਸਟ੍ਰੀ ਲਾਜਵਾਬ ਹੈ। ਐਸ਼ਵਰਿਆ ਇਹ ਵਰਤ ਪਤੀ ਅਜੇ ਦੇਵਗਨ ਦੇ ਲਈ ਰੱਖਦੀ ਹੈ ਪਰ ਉਸ ਦਾ ਦਿਲ ਸਲਮਾਨ ਖਾਨ ਕੋਲ ਹੁੰਦਾ ਹੈ।

Punjabi Bollywood Tadka
'ਕਭੀ ਖੁਸ਼ੀ ਕਭੀ ਗਮ'
ਸਾਲ 2001 ਵਿਚ ਆਈ ਮਲਟੀਸਟਾਰ ਫਿਲਮ 'ਕਭੀ ਖੁਸ਼ੀ ਕਭੀ ਗਮ' ਵਿਚ ਕਰਵਾ ਚੌਥ ਨੂੰ ਬਹੁਤ ਹੀ ਵਧੀਆ ਅੰਦਾਜ਼ ਵਿਚ ਫਿਲਮਾਇਆ ਗਿਆ ਸੀ। ਇਸ ਸੀਨ ਵਿਚ ਤਿੰਨ ਜੋੜੀਆਂ ਵਰਤ ਰੱਖਦੀਆਂ ਹਨ। ਵਰਤ ਦੇ ਨਾਲ-ਨਾਲ 'ਬੋਲੇ ਚੂੜੀਆਂ' ਗੀਤ ਵਿਚ ਸਿਤਾਰੇ ਡਾਂਸ ਕਰਦੇ ਹਨ।

Punjabi Bollywood Tadka
'ਇਸ਼ਕ-ਵਿਸ਼ਕ' 
2003 ਵਿਚ ਫਿਲਮ ਨੂੰਇਸ਼ਕ-ਵਿਸ਼ਕ' ਵਿਚ ਅਮ੍ਰਿਤਾ ਰਾਓ ਆਪਣੇ ਪਿਆਰ ਸ਼ਾਹਿਦ ਕਪੂਰ ਦੇ ਲਈ ਵਰਤ ਰੱਖਦੀ ਹੈ।

Punjabi Bollywood Tadka


Tags: Karva ChauthHum Dil De Chuke SanamKabhi Khushi Kabhie GhamHum Dil De Chuke SanamSalman KhanShah Rukh KhanAmitabh Bachchan