FacebookTwitterg+Mail

ਹੁਮਾ ਕੁਰੈਸ਼ੀ ਨੇ ਰਸੋਈ 'ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ

huma qureshi  is being trolled for her latest kitchen photo shoot
15 July, 2019 08:58:39 AM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ। ਕੁਝ ਪ੍ਰਸ਼ੰਸਕਾਂ ਨੂੰ ਹੁਮਾ ਕੁਰੈਸ਼ੀ ਦੀਆਂ ਇਹ ਤਸਵੀਰਾਂ ਪਸੰਦ ਆ ਰਹੀਆਂ ਹਨ ਤੇ ਕੁਝ ਨੂੰ ਕਾਫੀ ਖੜਕ ਰਹੀਆਂ ਹਨ, ਜਿਸ ਕਾਰਨ ਉਸ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ।

Punjabi Bollywood Tadka
ਦਰਅਸਲ ਹੁਮਾ ਕੁਰੈਸ਼ੀ ਨੇ ਸਟਾਈਲਿਸ਼ ਕਿਚਨ 'ਚ ਇਹ ਫੋਟੋਸ਼ੂਟ ਕਰਵਾਇਆ ਹੈ। ਤਸਵੀਰਾਂ 'ਚ ਹੁਮਾ ਕੁਰੈਸ਼ੀ ਜੁੱਤੀ ਪਾ ਕੇ ਆਪਣੇ ਖਾਣੇ ਦਾ ਆਨੰਦ ਮਾਣ ਰਹੀ ਹੈ। ਇਕ ਹੋਰ ਤਸਵੀਰ 'ਚ ਹੁਮਾ ਕੁਰੈਸ਼ੀ ਨੇ ਕਿਚਨ ਦੀ ਸਲੈਬ 'ਤੇ ਪੈਰ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਤਸਵੀਰਾਂ 'ਚ ਹੁਮਾ ਸਲੈਬ 'ਤੇ ਪੈਰ ਰੱਖ ਕੇ ਆਪਣੇ ਬੂਟ ਦੇ ਤਸਮੇ ਬੰਨ੍ਹ ਰਹੀ ਹੈ। ਇਸੇ ਵਜ੍ਹਾ ਕਰਕੇ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਯੂਜ਼ਰਸ ਉਸ ਨੂੰ ਖਾਣਾ ਬਣਾਉਣ ਦੀ ਥਾਂ 'ਤੇ ਬੂਟ ਰੱਖਣ ਕਰਕੇ ਟਰੋਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਤਰ੍ਹਾਂ ਖਾਣਾ ਬਣਾਉਣ ਦੀ ਥਾਂ ਬੂਟ ਨਹੀਂ ਰੱਖਣੇ ਚਾਹੀਦੇ।

Punjabi Bollywood Tadka

ਇਕ ਯੂਜ਼ਰ ਨੇ ਕਿਹਾ, ''ਇਹੀ ਦੇਖਣਾ ਬਾਕੀ ਸੀ, ਆਖਰ ਕਿਹੜੇ ਸ਼ੈਫ ਨੇ ਮਨਜ਼ੂਰੀ ਦਿੱਤੀ ਇਹ ਕਰਨ ਦੀ, ਸ਼ਰਮ ਆਉਣੀ ਚਾਹੀਦੀ।'' ਇਸ ਤੋਂ ਇਲਾਵਾ ਦੂਜੇ ਯੂਜ਼ਰ ਨੇ ਲਿਖਿਆ, ''ਉਸ ਕਿਚਨ ਦੀ ਰਿਸਪੈਕਟ ਕਰੋ, ਜਿੱਥੇ ਖਾਣਾ ਬਣਦਾ ਹੈ।' ਇਸ ਤਰ੍ਹਾਂ ਕਈ ਟਿੱਪਣੀਆਂ ਨਾਲ ਯੂਜ਼ਰਸ ਹੁਮਾ ਕੁਰੈਸ਼ੀ ਨੂੰ ਲਗਾਤਾਰ ਟਰੋਲ ਕਰ ਰਹੇ ਹਨ। ਹੁਮਾ ਨੇ ਹਾਲੇ ਇਸ ਪ੍ਰਤੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Punjabi Bollywood Tadka


Tags: Huma QureshiTrolledLatest PhotoshootkitchenViralInstagramBollywood Celebrity

Edited By

Sunita

Sunita is News Editor at Jagbani.