FacebookTwitterg+Mail

ਹੁਮਾ ਕੁਰੈਸ਼ੀ ਦੇ ਦਿਲ 'ਚ ਕਸ਼ਮੀਰ ਦਾ ਦਰਦ, ਸੋਸ਼ਲ ਮੀਡੀਆ 'ਤੇ ਕੀਤੀ ਇਹ ਅਪੀਲ

huma qureshi
09 August, 2019 10:39:38 AM

ਮੁੰਬਈ(ਬਿਊਰੋ)— ਬਾੱਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰ-ਜ਼ਿੰਮੇਦਾਰ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਤੇ ਵੱਡਾ ਫੈਸਲਾ ਲੈਂਦੇ ਹੋਏ ਧਾਰਾ 370 ਨੂੰ ਖਤਮ ਕਰ ਦਿੱਤਾ। ਸਰਕਾਰ ਦੇ ਇਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਰੀਐਕਸ਼ਨ ਸਾਹਮਣੇ ਆ ਰਹੇ ਹਨ।


ਹੁਮਾ ਕੁਰੈਸ਼ੀ ਦੇ ਰਿਸ਼ਤੇਦਾਰ ਘਾਟੀ 'ਚ ਰਹਿੰਦੇ ਹਨ। ਅਜਿਹੇ 'ਚ ਅਦਾਕਾਰਾ ਨੇ ਟਵੀਟ ਕੀਤਾ, “ਉਹ ਸਭ ਜੋ ਕਸ਼ਮੀਰ 'ਤੇ ਆਪਣੇ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਉੱਥੋਂ ਦੇ ਜੀਵਨ, ਖੂਨ ਦੇ ਦਾਗ ਤੇ ਕਸ਼ਮੀਰੀਆਂ ਦੇ ਆਪਣਿਆਂ ਨੂੰ ਗੁਆਉਣ ਦਾ ਜ਼ਰਾ ਵੀ ਅੰਦਾਜ਼ਾ ਨਹੀਂ। ਕਿਰਪਾ ਕਰਕੇ ਗੈਰ-ਜ਼ਿੰਮੇਦਰਾਨਾ ਟਿੱਪਣੀਆਂ ਕਰਨ ਤੋਂ ਬਚੋ। ਉੱਥੇ ਵੀ ਲੋਕ ਹਨ, ਜਿਸ 'ਚ ਔਰਤਾਂ, ਬੱਚੇ, ਬੁੱਢੇ ਤੇ ਬਿਮਾਰ ਸ਼ਾਮਲ ਹਨ। ਤੁਸੀਂ ਖੁਦ ਨੂੰ ਉਨ੍ਹਾਂ ਦੀ ਥਾਂ ਰੱਖ ਕੇ ਦੇਖੋ ਤੇ ਸੰਵੇਦਨਸ਼ੀਲ ਬਣੋ”।

ਇਸ ਤੋਂ ਪਹਿਲਾਂ ਇਕ ਟਵੀਟ 'ਚ ਹੁਮਾ ਨੇ ਲੋਕਾਂ ਨੂੰ ਦਿਆਲੂ ਤੇ ਸਸ਼ਕਤ ਹੋਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਐਕਟਰ ਸੰਜੈ ਸੂਰੀ ਨੇ ਵੀ ਟਵੀਟ ਕਰ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।

 


Tags: Huma QureshiKashmirArticle 370TwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari