FacebookTwitterg+Mail

'ਵਾਇਸਰਾਇਜ਼ ਹਾਊਸ' ਵਿਚ ਮੈਂ ਆਪਣੀ ਜਾਨ ਤੇ ਆਤਮਾ ਪਾ ਦਿੱਤੀ : ਹੁਮਾ ਕੁਰੈਸ਼ੀ

huma qureshi
20 March, 2017 10:17:54 PM
ਮੁੰਬਈ— ਅਦਾਕਾਰਾ ਹੁਮਾ ਕੁਰੈਸ਼ੀ ਹਾਲ ਹੀ ਵਿਚ ਗੁਰਿੰਦਰ ਚੱਢਾ ਦੀ ਫਿਲਮ 'ਵਾਇਸਰਾਇਜ਼ ਹਾਊਸ' ਨਾਲ ਕੌਮਾਂਤਰੀ ਸਿਨੇਮਾ ਵਿਚ ਕਦਮ ਰੱਖ ਰਹੀ ਹੈ ਤੇ ਇਸ ਅਦਾਕਾਰਾ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵੰਡ 'ਤੇ ਬਣੀ ਇਸ ਫਿਲਮ ਵਿਚ ਉਸ ਨੇ ਆਪਣੀ ਜਾਨ ਤੇ ਆਤਮਾ ਪਾ ਦਿੱਤੀ ਹੈ।
ਬ੍ਰਿਟਿਸ਼-ਭਾਰਤੀ ਗੁਰਿੰਦਰ ਚੱਢਾ ਵਲੋਂ ਨਿਰਦੇਸ਼ਿਤ ਫਿਲਮ 'ਵਾਇਸਰਾਇਜ਼ ਹਾਊਸ' 1947 ਦੇ ਵੰਡ ਦੀ ਤ੍ਰਾਸਦੀ ਤੇ ਇਸ ਦੇ ਕਾਰਨ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਆਪਣੀ ਕੌਮਾਂਤਰੀ ਫਿਲਮ ਬਾਰੇ ਹੁਮਾ ਨੇ ਦੱਸਿਆ, 'ਇਹ ਬਹੁਤ ਹੀ ਖਾਸ ਫਿਲਮ ਹੈ, ਜਿਸ ਵਿਚ ਮੈਂ ਕਾਫੀ ਮਿਹਨਤ ਕੀਤੀ ਹੈ। ਮੈਂ ਇਸ ਵਿਚ ਆਪਣੀ ਜਾਨ ਤੇ ਆਤਮਾ ਪਾ ਦਿੱਤੀ ਹੈ।'

Tags: Huma Qureshi Viceroys House ਹੁਮਾ ਕੁਰੈਸ਼ੀ ਵਾਇਸਰਾਇਜ਼ ਹਾਊਸ