ਮੁੰਬਈ (ਭਾਸ਼ਾ)— ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਰਾਮੇਬਾਜ਼' ਦਾ ਹਿੱਸਾ ਬਣ ਕੇ ਕਾਫੀ ਖੁਸ਼ ਹੈ। ਇਸ ਪ੍ਰੋਗਰਾਮ ਨਾਲ ਉਸ ਨੇ ਟੀ. ਵੀ. ਦੀ ਦੁਨੀਆ ਵਿਚ ਕਦਮ ਰੱਖਿਆ ਹੈ। ਜ਼ੀ. ਟੀ. ਵੀ. ਦੇ ਬਾਲ ਪ੍ਰੋਗਰਾਮ ਦੇ ਤੀਜੇ ਐਡੀਸ਼ਨ ਵਿਚ ਹੁਮਾ, ਵਿਵੇਕ ਓਬਰਾਏ ਅਤੇ ਫਿਲਮਕਾਰ ਉਮੰਗ ਕੁਮਾਰ ਨਾਲ ਇਕ ਮੈਂਟਰ ਦੇ ਤੌਰ 'ਤੇ ਨਜ਼ਰ ਆਵੇਗੀ। ਹੁਮਾ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਇਸ ਖੂਬਸੂਰਤ ਪ੍ਰੋਗਰਾਮ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਪ੍ਰੋਗਰਾਮ ਨਾਲ ਟੀ. ਵੀ. ਦੀ ਦੁਨੀਆ ਵਿਚ ਕਦਮ ਰੱਖਾਂਗੀ।
ਜ਼ਿਕਰਯੋਗ ਹੈ ਕਿ ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਅਸਲ 'ਚ ਹੁਮਾ ਕੁਰੈਸ਼ੀ ਨੇ ਇਕ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਦੁਲਹਨ ਬਣੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹੁਮਾ ਕੁਰੈਸ਼ੀ ਦੁਲਹਨ ਦੇ ਲਿਬਾਸ ਕਾਫੀ ਸ਼ਾਨਦਾਰ ਲੱਗ ਰਹੀ ਸੀ। ਉਸ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।