ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਸਫਲਤਾ ਅਤੇ ਅਸਫਲਤਾ ਕਿਸੇ ਦੀ ਵੀ ਜ਼ਿੰਦਗੀ ਦੇ ਸਫਰ ਦਾ ਹਿੱਸਾ ਹੁੰਦੇ ਹਨ ਅਤੇ ਉਹ ਉਨ੍ਹਾਂ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੰਦੀ।
ਹੁਮਾ ਸ਼ਨੀਵਾਰ ਨੂੰ 32 ਸਾਲਾਂ ਦੀ ਹੋ ਗਈ। ਅਦਾਕਾਰਾ ਨੇ ਦੱਸਿਆ ਕਿ ਮੈਂ ਆਪਣੀ ਮਾਂ ਤੋਂ ਸਿੱਖਿਆ ਹੈ ਕਿ ਚੰਗਿਆਈ ਕਦੇ ਅਸਫਲ ਨਹੀਂ ਹੁੰਦੀ।
ਮੈਂ ਵੀ ਕਰਮ ਦੇ ਸਿਧਾਂਤ 'ਤੇ ਯਕੀਨ ਕਰਦੀ ਹਾਂ। ਇਸ ਨੇ ਮੈਨੂੰ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੋਵਾਂ 'ਚ ਮਦਦ ਕੀਤੀ ਹੈ।
ਮੈਂ ਆਪਣੇ ਕੰਮ ਅਤੇ ਨਿੱਜੀ ਜ਼ਿੰਦਗੀ ਵਿਚਾਲੇ ਸੰਤੁਲਨ ਹਾਂ-ਪੱਖੀ ਤੇ ਸਹਿਜਤਾ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।