FacebookTwitterg+Mail

ਜਲ੍ਹਿਆਂਵਾਲਾ ਬਾਗ 'ਚ ਪਹੁੰਚੀ ਹੁਮਾ ਕੁਰੈਸ਼ੀ

huma qureshi at jallianwala bagh amritsar
14 April, 2019 11:37:25 AM

ਜਲੰਧਰ (ਬਿਊਰੋ) — ਬੀਤੇ ਦਿਨੀਂ 13 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਨੂੰ 100 ਸਾਲ ਪੂਰੇ ਹੋ ਗਏ ਹਨ। ਜਿਥੇ ਇਸ ਖੂਨੀ ਕਾਂਡ ਵਿਚ ਮਾਰੇ ਗਏ ਬੇਗੁਨਾਹਾਂ ਨੂੰ ਰਾਜਨੀਤਿਕ ਤੇ ਸਿਆਸੀ ਆਗੂਆ ਨੇ ਸ਼ਰਧਾਜਲੀ ਦਿੱਤੀ ਉਥੇ ਹੀ ਬਾਲੀਵੁੱਡ ਦੇ ਕਲਾਕਾਰਾਂ ਨੇ ਵੀ ਸ਼ਰਧਾ ਸੁਮਨ ਅਰਪਿਤ ਕੀਤੇ।
Punjabi Bollywood Tadkaਦੱਸ ਦਈਏ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਉਚੇਚੇ ਤੌਰ 'ਤੇ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਪਹੁੰਚੀ ਸੀ, ਜਿਥੇ ਪਹਿਲਾ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਵਿਚ ਹੋਏ ਉਸ ਖੂਨੀ ਮੰਜ਼ਰ ਬਾਰੇ ਜਾਣਕਾਰੀ ਹਾਸਲ ਕੀਤੀ।
Punjabi Bollywood Tadka

ਹੁਮਾ ਕੁਰੈਸ਼ੀ ਨੇ ਜਲ੍ਹਿਆਂਵਾਲਾ ਬਾਗ 'ਚ ਬਣੇ ਮਿਊਜ਼ੀਅਮ ਵਿਚ ਲੱਗੇ ਮਹਾਨ ਸੂਰਮਿਆਂ ਦੀਆਂ ਤਸਵੀਰਾਂ ਦੇਖਿਆ ਤੇ ਉਨ੍ਹਾਂ ਬਾਰੇ ਲਿਖੀ ਜਾਣਕਾਰੀ ਨੂੰ ਬਹੁਤ ਬਰੀਕੀ ਨਾਲ ਪੜਿਆ। ਇਸ ਤੋਂ ਇਲਾਵਾ ਹੁਮਾ ਕੁਰੈਸ਼ੀ ਨਾਲ ਮਸ਼ਹੂਰ ਡਾਇਰੈਕਟਰ ਗੁਰਿੰਦਰ ਚੱਡਾ ਵੀ ਨਜ਼ਰ ਆਈ।
Punjabi Bollywood Tadka

ਇਸ ਤੋਂ ਬਾਅਦ ਹੁਮਾ ਕੁਰੈਸ਼ੀ ਤੇ ਗੁਰਿੰਦਰ ਚੱਡਾ ਦਰਬਾਰ ਸਾਹਿਬ ਵੀ ਨਤਮਸਤਕ ਹੋਏ। ਹੁਮਾ ਕੁਰੈਸ਼ੀ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਬਦਲਾਪੁਰ', 'ਹਾਈਵੈਅ' ਅਤੇ 'ਜੌਲੀ. ਐੱਲ. ਐੱਲ. ਬੀ' 'ਚ ਵੀ ਨਜ਼ਰ ਆ ਚੁੱਕੀ ਹੈ।


Tags: Huma QureshiJallianwala BaghAmritsarBollywood ActressGurinder ChadhaGolden Temple

Edited By

Lakhan

Lakhan is News Editor at Jagbani.