FacebookTwitterg+Mail

ਭੂਸ਼ਣ ਕੁਮਾਰ ਬੈਕ-ਟੂ-ਬੈਕ ਫਿਲਮਾਂ ਨਾਲ 2019 'ਚ ਰਾਜ ਕਰਨ ਲਈ ਹਨ ਤਿਆਰ

hushan kumar set to rule 2019 with back to back films
05 February, 2019 02:54:10 PM

ਮੁੰਬਈ (ਬਿਊਰੋ) — ਸਾਲ 2019 ਫਿਲਮਾਂ ਨਾਲ ਭਰਿਆ ਸਾਲ ਨਜ਼ਰ ਆ ਰਿਹਾ ਹੈ, ਜਿਥੇ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ 'ਰੂਲ ਬ੍ਰੇਕਰਸ', 'ਬਾਟਲਾ ਹਾਊਸ', 'ਭਾਰਤ', 'ਅਰਜੁਨ ਪਟਿਆਲਾ', 'ਤਾਨਾਜੀ', 'ਦੇ ਦੇ ਪਿਆਰ ਦੇ' 'ਕਬੀਰ ਸਿੰਘ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਟੀ-ਸੀਰੀਜ਼ ਦੇ ਬੈਨਰ ਹੇਠ ਭੂਸ਼ਣ ਨੇ ਇਸ ਸਾਲ ਦੀ ਸ਼ੁਰੂਆਤ 'ਚ ਦੋ ਵੱਡੀਆਂ ਫਿਲਮਾਂ ਦੀ ਘੋਸ਼ਣਾ ਨਾਲ 2019 ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਅੱਜ ਸਵੇਰੇ ਹੀ ਭੂਸ਼ਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਰਧਾ ਕਪੂਰ ਤੇ ਵਰੁਣ ਧਵਨ ਦੀ ਅਭਿਨੈ ਆਪਣੀ ਅਗਲੀ ਡਾਂਸ ਫਰੈਂਚਾਈਜ਼ ਦਾ ਪੋਸਟਰ ਸ਼ੇਅਰ ਕੀਤਾ।
ਇਸ ਤੋਂ ਇਲਾਵਾ ਫਿਲਮ ਨਿਰਮਾਤਾ ਨੇ ਹਾਲ ਹੀ 'ਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਤੇ ਆਨਨਿਆ ਪਾਂਡੇ ਅਭਿਨੈ 'ਪਤੀ ਪਤਨੀ ਔਰ ਵੋ' ਨਾਂ ਦੀ ਨਵੀਂ ਫਿਲਮ ਦੀ ਘੋਸ਼ਣਾ ਕੀਤੀ ਸੀ। ਆਪਣੇ ਅਗਲੇ ਪ੍ਰੋਜੈਕਟ ਲਈ ਭੂਸ਼ਣ ਦੀ ਟੀ-ਸੀਰੀਜ਼ ਲਈ 'ਦਿਲਬਰ' ਗਰਲ ਨੋਰਾ ਫਤੇਹੀ ਨੂੰ ਆਪਣੀ ਵਿਸ਼ੇਸ਼ ਅਦਾਕਾਰਾ ਦੇ ਰੂਪ 'ਚ ਸਾਈਨ ਕਰ ਲਿਆ ਹੈ। 'ਦਿਲਬਰ' ਨਾਲ ਰਿਕਾਰਡ ਤੋੜਨ ਤੋਂ ਬਾਅਦ ਨੋਰਾ ਨੂੰ ਹੁਣ ਵਿਸ਼ੇਸ਼ ਰੂਪ ਨਾਲ ਟੀ-ਸੀਰੀਜ਼ ਦੁਆਰਾ ਉਸ ਦੀ ਨਵੀਂ ਪ੍ਰਤਿਭਾ ਦੇ ਰੂਪ 'ਚ ਸਾਈਨ ਕੀਤਾ ਗਿਆ ਹੈ, ਜੋ ਉਸ ਦੇ ਹੋਮ ਪ੍ਰਡੋਕਸ਼ਨ ਤੇ ਸੰਗੀਤ ਵੀਡੀਓ 'ਚ ਕੰਮ ਕਰੇਗੀ।

ਇਸ ਪ੍ਰਸਿੱਧ ਸਟੂਡੀਓ ਕੋਲ ਪਹਿਲਾਂ ਹੀ ਆਪਣੇ ਇਨ-ਹਾਊਸ ਸੰਗੀਤ ਕਲਾਕਾਰ ਹਨ ਅਤੇ ਹੁਣ ਨੋਰਾ ਨੂੰ ਆਪਣੀ ਪ੍ਰਤਿਭਾ ਦੇ ਰੂਪ 'ਚ ਸ਼ਾਮਲ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਨੋਰਾ ਇਕ ਵਿਸ਼ੇਸ਼ ਕਲਾਕਾਰ ਦੇ ਰੂਪ 'ਚ ਨਜ਼ਰ ਆਵੇਗੀ, ਜੋ ਫਿਲਮਾਂ, ਸੰਗੀਤ ਵੀਡੀਓ, ਵੈੱਬ ਸੀਰੀਜ਼ ਤੇ ਵੈੱਬ ਫਿਲਮਾਂ 'ਚ ਨਜ਼ਰ ਆਵੇਗੀ।


Tags: Bhushan Kumar T SeriesRule Breakers Batla House Bharat Arjun Patiala Taanaji De De Pyar De Kabir Singh Satellite Shankar

Edited By

Sunita

Sunita is News Editor at Jagbani.