FacebookTwitterg+Mail

ਮਹਿਲਾ ਡਾਕਟਰ ਨਾਲ ਹੋਏ ਜਬਰ-ਜ਼ਨਾਹ ’ਤੇ ਫੁੱਟਿਆ ਰਾਖੀ ਸਾਵੰਤ ਗੁੱਸਾ, ਸਰਕਾਰ ਕੋਲੋਂ ਕੀਤੀ ਇਹ ਮੰਗ

hyderabad doctor rape case rakhi sawant demands this punishment for rapists
01 December, 2019 02:49:38 PM

ਨਵੀਂ ਦਿੱਲੀ: ਤੇਲੰਗਾਨਾ ਦੇ ਹੈਦਰਾਬਾਦ ਦੀ ਪਸ਼ੂਆਂ ਦੀ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ‘ਚ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ। ਇਸ ਮਾਮਲੇ ’ਤੇ ਅਦਾਕਾਰਾ ਰਾਖੀ ਸਾਵੰਤ ਨੇ ਵੀ ਆਪਣਾ ਗੁੱਸਾ ਪ੍ਰਗਟ ਕਰਦਾ ਹੋਏ ਦਾ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।


ਉਨ੍ਹਾਂ ਵੀਡੀਓ ਨੂੰ ਪੋਸਟ ਕਰਦਾ ਹੋਏ ਲਿਖਿਆ ਹੈ, ਦੋਸਤੋਂ ਅੱਜ ਮੈਂ ਬਹੁਤ ਦੁਖੀ ਹਾਂ..’ ਵੀਡੀਓ ‘ਚ ਰਾਖੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਲੜਕੀ ਦੀ ਮਦਦ ਮੰਗਣ ਦੇ ਬਦਲੇ ‘ਚ ਉਸ ਨਾਲ ਬਲਾਤਕਾਰ ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ.. ਮੈਂ ਦੇਸ਼ ਦੀਆਂ ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜਿਹੇ ਦਰਿੰਦੇ ਭਰੋਸੇ ਦੇ ਕਾਬਿਲ ਨਹੀਂ ਹੁੰਦੇ।
Punjabi Bollywood Tadka
ਰਾਖੀ ਨੇ ਮੋਦੀ ਸਰਕਾਰ ਤੇ ਦੇਸ਼ ਦੇ ਕਾਨੂੰਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਫਾਂਸੀ ਦੀ ਸਜ਼ਾ ਦੀ ਗੱਲ ਆਖੀ ਹੈ। ਦੱਸ ਦਈਏ ਇਸ ਮਾਮਲੇ ‘ਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Tags: HyderabadRape CaseRakhi SawantVeterinary DoctorMurderVideo

About The Author

manju bala

manju bala is content editor at Punjab Kesari