FacebookTwitterg+Mail

IFFI 2019 : ਰਜਨੀਕਾਂਤ ਨੇ ਲਾਏ ਅਮਿਤਾਬ ਬੱਚਨ ਦੇ ਪੈਰੀਂ ਹੱਥ

i consider rajinikanth as a member of my family says amitabh bachchan
21 November, 2019 12:23:21 PM

ਨਵੀਂ ਦਿੱਲੀ (ਬਿਊਰੋ) — ਗੋਆ 'ਚ '50ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2019' ਦਾ ਆਗਾਜ ਹੋ ਚੁੱਕਾ ਹੈ। ਇਸ ਸਮਾਰੋਹ ਦੇ ਉਦਘਾਟਨ ਦੌਰਾਨ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਰਜਨੀਕਾਂਤ ਨੇ ਇਕ-ਦੂਜੇ ਨੂੰ ਆਪਣੀ ਪ੍ਰੇਰਣਾ ਦੱਸਿਆ। ਦੋਵੇਂ ਹਸਤੀਆਂ ਦੋ ਵਾਰ ਮੰਚ 'ਤੇ ਆਈਆਂ। ਪਹਿਲੀ ਵਾਰ, ਅਮਿਤਾਭ ਨੇ ਰਜਨੀਕਾਂਤ ਨੂੰ 'ਆਈਕਾਨ ਆਫ ਦਿ ਏਅਰ' ਦਾ ਐਵਾਰਡ ਦਿੱਤਾ। ਪੁਰਸਕਾਰ ਲੈਂਦੇ ਹੀ ਰਜਨੀਕਾਂਤ ਨੇ ਅਮਿਤਾਭ ਬੱਚਨ ਦੇ ਪੈਰ ਛੂਹੇ। ਰਜਨੀਕਾਂਤ ਨੇ ਅਮਿਤਾਭ ਨੂੰ ਆਪਣੀ ਪ੍ਰੇਰਣਾ ਦੱਸਿਆ।
Image result for amitabh bachchan rajinikanth
ਇਸ ਤੋਂ ਬਾਅਦ ਰਜਨੀਕਾਂਤ ਨੇ ਅਮਿਤਾਭ ਬੱਚਨ ਨੂੰ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਅਮਿਤਾਭ ਬੱਚਨ ਰਾਜਨੀਕਾਂਤ ਨੂੰ ਗਲੇ ਲਗਾ ਲਿਆ। ਉਨ੍ਹਾਂ ਨੇ ਕਿਹਾ, ''ਰਜਨੀਕਾਂਤ ਨਾਲ ਮੇਰੀ ਨੌਕਝੋਂਕ ਚਲਦੀ ਰਹਿੰਦੀ ਹੈ। ਇਹ ਮੈਨੂੰ ਸਲਾਹ ਦਿੰਦੇ ਹਨ, ਇਹ ਰੋ, ਇਹ ਨਾ ਕਰੋ। ਮੈਂ ਇਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਤੁਹਾਨੂੰ ਅਜਿਹਾ ਕਰਨਾ ਚਾਹੀਦਾ, ਅਜਿਹਾ ਨਹੀਂ ਪਰ ਅਸੀਂ ਇਕ-ਦੂਜੇ ਦੀ ਸਲਾਹ ਨਹੀਂ ਮੰਨਦੇ।''
Image result for amitabh bachchan rajinikanth
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਮਾਰੋਹ 'ਚ ਗੋਆ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਰਾਜਨੇਤਾ ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਦਿੱਤੀ ਗਈ। ਫੈਸਟੀਵਲ ਦੀ ਸ਼ੁਰੂਆਤ 'ਚ ਰਮੇਸ਼ ਸਿੱਪੀ, ਐੱਨ ਚੰਦਰਾ ਤੇ ਪੀਸੀ ਸ੍ਰੀਰਾਮ ਨੂੰ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਸ਼ੰਕਰ ਮਹਾਦੇਵਨ ਨੇ ਪੇਸ਼ਕਾਰੀ ਦਿੱਤੀ।

Image result for amitabh bachchan rajinikanth
ਦੱਸਣਯੋਗ ਹੈ ਕਿ ਇਸ ਫੈਸਟੀਵਲ ਨੂੰ ਹੋਸਟ ਕਰਨ ਦੀ ਜਿੰਮੇਦਾਰੀ ਕਰਨ ਜੌਹਰ ਨੇ ਲਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਫੈਸਟੀਵਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਫੈਸਟੀਵਲ 20 ਨਵੰਬਰ ਤੋਂ ਸ਼ੁਰੂ ਹੋ ਕੇ 28 ਨਵੰਬਰ ਤੱਕ ਚੱਲੇਗਾ।

Image result for amitabh bachchan rajinikanth

ਇਸ ਫੈਸਟੀਵਲ 'ਚ ਸਿਨੇਮਾ ਜਗਤ ਦੀਆਂ ਤਮਾਮ ਹਸਤੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ 'ਚ 76 ਦੇਸ਼ਾਂ ਦੀਆਂ 200 ਤੋਂ ਜ਼ਿਆਦਾ ਫਿਲਮਾਂ ਦੀ ਸਕ੍ਰੀਨਿੰਗ ਹੋਵੇਗੀ। ਇਸ 'ਚ 26 ਭਾਰਤੀ ਫੀਚਰ ਫਿਲਮਾਂ ਤੇ 15 ਨਾਨ ਫੀਚਰ ਫਿਲਮਾਂ ਸ਼ਾਮਲ ਹਨ।

Image result for amitabh bachchan rajinikanth


Tags: Amitabh BachchanRajinikanthInternational Film Festival Of IndiaGoaIcon of Golden Jubilee AwardInaugural CeremonyKaran JoharLifetime Achievement Award

Edited By

Sunita

Sunita is News Editor at Jagbani.