FacebookTwitterg+Mail

ਫਿਲਮੀ ਕਰੀਅਰ ਖਤਮ ਹੋਣ ਦੀਆਂ ਖਬਰਾਂ ’ਤੇ ਵਿਵੇਕ ਓਬਰਾਏ ਨੇ ਬਿਆਨ ਕੀਤਾ ਦਰਦ

i ve had most number of obituaries written for my career  vivek oberoi
02 December, 2019 11:14:41 AM

ਮੁੰਬਈ(ਭਾਸ਼ਾ)- ਅਭਿਨੇਤਾ ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਨੂੰ ਲੈ ਕੇ ਕਾਫੀ ਗੱਲਾਂ ਲਿਖੀਆਂ ਗਈਆਂ ਹਨ ਪਰ ਉਹ ਸੁਭਾਅ ਤੋਂ ਯੋਧਾ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਨਜਿੱਠਣਾ ਆਉਂਦਾ ਹੈ। ਵਿਵੇਕ ਨੇ ਕਿਹਾ, ‘ਮੈਂ ਸ਼ਾਇਦ ਦੁਨੀਆ ਦਾ ਪਹਿਲਾ ਅਜਿਹਾ ਆਦਮੀ ਹਾਂ, ਜਿਸ ਦੇ ਕੋਲ ਉਨ੍ਹਾਂ ਦਾ ਕਰੀਅਰ ਖਤਮ ਹੋਣ ਨੂੰ ਲੈ ਕੇ ਲਿਖੀਆਂ ਗਈਆਂ ਸਭ ਤੋਂ ਵੱਧ ਖਬਰਾਂ ਦਾ ਵਿਸ਼ਵ ਰਿਕਾਰਡ ਹੈ। ‘ਉਸ ਦਾ ਕੰਮ ਹੋ ਗਿਆ ਹੈ’, ‘ਉਹ ਹੁਣ ਨਹੀਂ ਚੱਲੇਗਾ’, ‘ਇਸ ਦੇ ਬਾਅਦ ਉਸ ਦਾ ਕਰੀਅਰ ਖਤਮ’। ਮੈ ਇਨ੍ਹਾਂ ’ਤੇ ਹੱਸਦਾ ਹਾਂ ਕਿਉਂਕਿ ਮੈਨੂੰ ਇਸ ਨਾਲ ਨਜਿੱਠਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਾਫੀ ਬੇਰੋਜ਼ਗਾਰੀ ਅਤੇ ਅਜੀਬ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਸ਼ਾਇਦ ਇਕ ਦਿਨ ਮੈਂ ਇਸ ਸਭ ’ਤੇ ਇਕ ਬਾਇਓਗ੍ਰਾਫੀ ਵੀ ਲਿਖਾਂ। ਅਭਿਨੇਤਾ ਦਾ ਬਾਲੀਵੁੱਡ ’ਚ 15 ਸਾਲ ਲੰਮਾ ਕਰੀਅਰ ਹੈ ਪਰ ਹੁਣ ਤਕ ਉਨ੍ਹਾਂ ਨੂੰ ਕੋਈ ਵੱਡੀ ਜਾਂ ਖਾਸ ਉਪਲਬਧੀ ਹਾਸਲ ਨਹੀਂ ਹੋਈ ਹੈ।


Tags: Vivek OberoiCareerPM Narendra ModiSaathiyaGrand Masti

About The Author

manju bala

manju bala is content editor at Punjab Kesari