FacebookTwitterg+Mail

ਰੁਬੀਨਾ ਦਿਲੈਕ ਨੇ ਪਹਿਲੀ ਵਾਰ ਬਿਆਨ ਕੀਤਾ ਟੀ. ਵੀ. ਇੰਡਸਟਰੀ ਦਾ ਕਾਲਾ ਸੱਚ

i wasn t paid my dues which was in lakhs rubina dilaik
18 May, 2019 09:30:47 AM

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਟੀ. ਵੀ. ਅਦਾਕਾਰਾ ਰੁਬੀਨਾ ਦਿਲੈਕ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਹਾਲ ਹੀ 'ਚ ਰੁਬੀਨਾ ਦਿਲੈਕ  ਨੇ ਇਕ ਇੰਟਰਵਿਊ ਦੌਰਾਨ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਰੁਬੀਨਾ ਨੇ ਦੱਸਿਆ ਕਿ ਹਰ ਟੀ. ਵੀ ਐਕਟਰ 12 ਤੋਂ 15 ਘੰਟੇ ਕੰਮ ਕਰਦਾ ਹੈ ਪਰ ਸਭ ਤੋਂ ਵੱਡੀ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਇਨ੍ਹੀਂ ਮਿਹਨਤ ਦੇ ਬਾਵਜੂਦ ਉਸ ਨੂੰ ਮਿਹਨਤਾਨਾ ਨਹੀਂ ਮਿਲਦਾ। ਟੀ. ਵੀ. ਕਲਾਕਾਰ ਨੂੰ ਉਸ ਦੀ ਮਿਹਨਤ ਦਾ ਮੁੱਲ 90 ਦਿਨਾਂ ਬਾਅਦ ਮਿਲਦਾ ਹੈ, ਜਿਸ ਕਾਰਨ ਮੈਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਰਕੇ ਐਕਟਰ ਨੂੰ ਆਪਣੀ ਸੇਵਿੰਗ 'ਤੇ ਨਿਰਭਰ ਰਹਿਣਾ ਪੈਂਦਾ ਹੈ।

Punjabi Bollywood Tadka

ਦੱਸ ਦਈਏ ਕਿ ਰੁਬੀਨਾ ਦਿਲੈਕ ਨੇ ਖੁਲਾਸਾ ਕੀਤਾ ਹੈ ਕਿ ਕਿਸੇ ਵੀ ਅਦਾਕਾਰ ਨੂੰ ਪ੍ਰੋਡਕਸ਼ਨ ਹਾਊਸ ਤੋਂ ਪੈਸੇ ਲੈਣ ਲਈ 90  ਦਿਨ ਦਾ ਸਮਾਂ ਲੱਗਦਾ ਹੈ ਅਤੇ ਕਈ ਮਾਮਲਿਆਂ 'ਚ ਇਸ ਤੋਂ ਵੀ ਵੱਧ ਦਿਨ ਲੱਗ ਜਾਂਦੇ ਹਨ ਪਰ ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਕੋਲੋ ਮੈਂ ਵੀ ਆਪਣੀ ਫੀਸ ਲੈਣੀ ਸੀ, ਜਿਸ ਲਈ ਮੈਨੂੰ ਕਈ ਮਹੀਨੇ ਧੱਕੇ ਖਾਣੇ ਪਏ ਸਨ। ਇਹ ਫੀਸ ਲੱਖਾਂ ਰੁਪਏ 'ਚ ਸੀ।

Punjabi Bollywood Tadka


Tags: Rubina DilaikShootingDaily SoapsDependent SavingsChoti BahuTV Celebrity

Edited By

Sunita

Sunita is News Editor at Jagbani.