FacebookTwitterg+Mail

ਸੈਫ ਦੀ ਧੀ ਦੀ ਇੱਛਾ 'ਵਿਸ਼ਵ ਕੱਪ ਟਰਾਫੀ' ਜਿੱਤੇ ਵਿਰਾਟ ਸੈਨਾ

icc world cup 2019  bollywood actress sara ali khan wants virat kohli
07 June, 2019 04:19:27 PM

ਮੁੰਬਈ (ਬਿਊਰੋ) — ਸਾਬਕਾ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦੀ ਪੋਤੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਚਾਹੁੰਦੀ ਹੈ ਕਿ ਵਿਰਾਟ ਸੈਨਾ ਇਕ ਵਾਰ ਫਿਰ 'ਵਿਸ਼ਵ ਕੱਪ' ਦੀ ਟਰਾਫੀ ਨਾਲ ਹੀ ਪਰਤੇ। ਇਹ ਇੱਛਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਦਾ ਇਕ ਵੀਡੀਓ ਸ਼ੇਅਰ ਕਰਕੇ ਕੀਤੀ ਹੈ। ਦੱਸ ਦਈਏ ਕਿ ਪਿਛਲੇ 15 ਸਾਲ ਤੋਂ ਭਾਰਤੀ ਕ੍ਰਿਕਟ ਟੀਮ ਵਿਸ਼ਵ ਦੀਆਂ ਸਭ ਤੋਂ ਪਾਰਵਫੁੱਲ ਟੀਮਾਂ 'ਚ ਸ਼ੁਮਾਰ ਹੋ ਚੁੱਕੀ ਹੈ। ਅਸੀਂ ਸਾਲ 2011 'ਚ 28 ਸਾਲ ਬਾਅਦ 'ਵਿਸ਼ਵ ਕੱਪ' ਜਿੱਤਿਆ ਸੀ ਅਤੇ ਇਸ ਵਾਰ ਵੀ ਸਾਡੇ ਕੋਲ ਵਿਸ਼ਵ ਦੀ ਸਭ ਤੋਂ ਬਿਹਤਰੀਨ ਟੀਮ ਹੈ। ਇਸ ਲਈ ਤੀਜੀ ਵਾਰ ਵੀ ਸਾਡੇ ਕੋਲ 'ਵਿਸ਼ਵ ਕੱਪ' ਜਿੱਤਣ ਦਾ ਸੁਨਹਿਰੀ ਮੌਕਾ ਹੈ ਅਤੇ ਟੀਮ ਆਪਣੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਹ ਸਾਬਿਤ ਕਰ ਚੁੱਕੀ ਹੈ। ਹਾਲ ਹੀ 'ਚ ਇਕ ਕੰਪਨੀ ਨਾਲ ਮਿਲ ਕੇ ਵਿਰਾਟ ਨੇ ਇਕ ਐਂਥਮ ਰਿਲੀਜ਼ ਕੀਤਾ ਹੈ, ਜਿਸ ਨੂੰ ਸੈਫ ਅਲੀ ਖਾਨ ਦੀ ਧੀ ਨੇ ਸ਼ੇਅਰ ਕਰਦੇ ਹੋਏ ਟੀਮ ਇੰਡੀਆ ਨੂੰ ਗੁੱਡ ਲੱਕ ਕਿਹਾ ਹੈ।


ਦੱਸ ਦਈਏ ਕਿ ਸਾਰਾ ਅਲੀ ਖਾਨ ਬਾਲੀਵੁੱਡ 'ਚ ਦੋ ਫਿਲਮਾਂ ਨਾਲ ਅਜਿਹੀ ਧਮਕ ਜਮਾ ਚੁੱਕੀ ਹੈ। ਹੁਣ ਉਸ ਕੋਲ ਫਿਲਮਾਂ ਦੇ ਆਫਰਜ਼ ਦੀ ਬਿਲਕੁਲ ਵੀ ਘਾਟ ਨਹੀਂ ਹੈ। ਇਨ੍ਹੀਂ ਦਿਨੀਂ ਉਹ ਕਾਰਤਿਕ ਆਰਿਅਨ ਨਾਲ 'ਲਵ ਆਜਕਲ' ਦੇ ਰੀਮੇਕ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।  


Tags: ICC World Cup 2019Sara Ali KhanVirat KohliLed Team IndiaBollywood Actress

Edited By

Sunita

Sunita is News Editor at Jagbani.