FacebookTwitterg+Mail

ਹਾਲੀਵੁੱਡ ਤੋਂ ਮਿਲਿਆ ਚੈਲੇਂਜ ਅਕਸ਼ੈ ਕੁਮਾਰ ਨੇ ਕੀਤਾ ਪੂਰਾ, ਦੇਖੋ ਵੀਡੀਓ

if jason statham can akshay kumar can flying kick sends bottle cap spinning
04 July, 2019 10:49:29 AM

ਮੁੰਬਈ(ਬਿਊਰੋ)— ਬਾਲੀਵੁੱਡ ‘ਚ ਅਕਸ਼ੈ ਕੁਮਾਰ ਨੂੰ ਸਭ ਤੋਂ ਫਿੱਟ ਐਕਟਰ ਮੰਨਿਆ ਜਾਂਦਾ ਹੈ। ਉਹ ਆਪਣੀ ਫਿੱਟਨੈੱਸ ਤੇ ਕੰਮ ਪ੍ਰਤੀ ਲਗਨ ਲਈ ਕਾਫੀ ਮਸ਼ਹੂਰ ਹਨ ਪਰ ਇਸ ਦੇ ਨਾਲ ਹੀ ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਉਹ ਆਪਣੀਆਂ ਮਾਰਸ਼ਲ ਆਰਟ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਅਕਸ਼ੈ ਨੇ ਇਕ ਵੀਡੀਓ ਹੋਰ ਸ਼ੇਅਰ ਕੀਤੀ ਹੈ।


ਇਸ ‘ਚ ਅਕਸ਼ੈ ਕੁਮਾਰ ਦੁਨੀਆ ‘ਚ ਚੱਲ ਰਹੇ ‘ਬੋਤਲ ਕੈਪ ਚੈਲੇਂਜ’ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਦੇ ਨਾਲ ਇੰਡਸਟਰੀ ਦੇ ਲੋਕ ਵੀ ਹੈਰਾਨ ਹੋ ਗਏ। ਅਕਸ਼ੈ ਕੁਮਾਰ ਨੇ ਲੱਤ ਨਾਲ ਹੀ ਬੋਤਲ ਦਾ ਢੱਕਣ ਖੋਲ੍ਹ ਦਿੱਤਾ। ਇਸ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਕੈਪਸ਼ਨ ਵੀ ਲਿਖਿਆ ਹੈ।


ਇਸ ਤੋਂ ਪਹਿਲਾਂ ਇਸ ਚੈਲੇਂਜ ਨੂੰ ਹਾਲੀਵੁੱਡ ਐਕਟਰ ਜੈਸਨ ਸਟਾਥਮ ਨੇ ਕੀਤਾ ਤੇ ਉਨ੍ਹਾਂ ਨੇ ਵੀ ਇਹ ਕਾਰਨਾਮਾ ਕਰਦਿਆਂ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਜੇਕਰ ਅਕਸ਼ੈ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਰੋਹਿਤ ਸ਼ੈੱਟੀ ਦੀ ਫਿਲਮ ‘ਸੂਰਿਆਵੰਸ਼ੀ’ ‘ਚ ਨਜ਼ਰ ਆਉਣਗੇ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਰੋਮਾਂਸ ਕਰਦੀ ਨਜ਼ਰ ਆਵੇਗੀ। ਫਿਲਮ ਅਗਲੇ ਸਾਲ 27 ਮਾਰਚ ਨੂੰ ਰਿਲੀਜ਼ ਹੋਣੀ ਹੈ।


Tags: Akshay KumarThe Bottle Cap ChallengeVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari