FacebookTwitterg+Mail

'ਹੇਟ ਸਟੋਰੀ 4' ਦੀ ਸ਼ੂਟਿੰਗ ਸ਼ੁਰੂ, ਹੌਟ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ ਇਹਾਨਾ ਢਿੱਲੋਂ

ihana dhillon
05 October, 2017 01:10:16 PM

ਮੁੰਬਈ(ਬਿਊਰੋ)— 'ਡੈਡੀ ਕੂਲ ਮੁੰਡੇ ਫੂਲ' ਅਤੇ 'ਟਾਈਗਰ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਇਹਾਨਾ ਢਿੱਲੋਂ ਫਿਲਮ 'ਹੇਟ ਸਟੋਰੀ 4' ਰਾਹੀਂ ਬਾਲੀਵੁੱਡ 'ਚ ਆਗਾਜ਼ ਕਰ ਰਹੀ ਹੈ। ਡਾਇਰੈਕਟਰ ਵਿਸ਼ਾਲ ਪਾਂਡਿਆ 'ਹੇਟ ਸਟੋਰੀ' ਦਾ ਚੌਥਾ ਭਾਗ ਬਣਾ ਰਹੇ ਹਨ। ਇਹਾਨਾ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka

ਇਸ ਫਿਲਮ 'ਚ ਉਸ ਨਾਲ ਕਰਨ ਵਾਹੀ ਤੇ ਵਿਵਾਨ ਭਟੇਨਾ ਵੀ ਨਜ਼ਰ ਆਉਣਗੇ। ਇਹਾਨਾ ਆਪਣੇ ਰੁੱਝੇ ਸ਼ੈਡਿਊਲ ਤੋਂ ਥੋੜਾ ਸਮਾਂ ਕੱਢ ਕੇ ਚਿੱਲ ਕਰ ਰਹੀ ਹੈ ਪਰ ਉਹ ਹਾਲ ਹੀ 'ਚ ਫਿਲਮ ਦਾ ਸੈੱਟ 'ਤੇ ਕਰਨ ਤੇ ਵਿਵਾਨ ਨਾਲ ਸਾਈਟ ਸੀਨ ਦੇਖਣ ਪਹੁੰਚੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਹਾਨਾ ਢਿੱਲੋਂ ਨੇ ਪੰਜਾਬੀ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਪੰਜਾਬੀ ਇੰਡਸਟਰੀ 'ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਉਹ 'ਹੇਟ ਸਟੋਰ 4' 'ਚ ਨਜ਼ਰ ਆਵੇਗੀ। ਇਹਾਨਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ, ''ਮੈਂ 'ਹੇਟ ਸਟੋਰੀ 4' ਦਾ ਹਿੱਸਾ ਹਾਂ।

Punjabi Bollywood Tadka

ਮੈਨੂੰ ਸਭ ਤੋਂ ਪਹਿਲਾ ਪ੍ਰੋਡਕਸ਼ਨ ਹਾਊਸ ਤੋਂ ਫੋਨ ਆਇਆ। ਮੈਨੂੰ ਥੋੜਾ ਸ਼ੱਕ ਸੀ, ਇਸ ਲਈ ਮੈਂ 'ਨਾਂਹ' ਆਖ ਦਿੱਤਾ ਕਿਉਂਕਿ ਮੈਂ ਬੋਲਡ ਕਿਰਦਾਰ ਨਾਲ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਨਹੀਂ ਕਰਨਾ ਚਾਹੁੰਦੀ ਸੀ ਪਰ ਜਦੋਂ ਮੇਰੀ ਟੀਮ ਨਾਲ ਦੂਜੀ ਵਾਰ ਮੁਲਾਕਾਤ ਹੋਈ ਤਾਂ ਮੈਂ ਪੂਰੀ ਕਹਾਣੀ ਸੁਣੀ। ਕਹਾਣੀ ਸੁਣਨ ਅਤੇ ਫਿਲਮ 'ਚ ਆਪਣੇ ਕਿਰਦਾਰ ਬਾਰੇ ਜਾਣਨ ਤੋਂ ਬਾਅਦ ਮੈਂ ਫੌਰਨ ਹਾਂ ਕਹਿ ਦਿੱਤੀ।''

 

A post shared by Ihana dhillon (@ihanadhillon) on

 


Tags: Ihana DhillonHate Story 4 Vishal PandyaPollywood Celebrity Hindi Movieਇਹਾਨਾ ਢਿੱਲੋਂਹੇਟ ਸਟੋਰੀ 4