FacebookTwitterg+Mail

Video : ਬੌਬੀ ਨਾਲ ਸਲਮਾਨ ਦੀ ਪ੍ਰੇਮਿਕਾ ਨੇ ਦਿੱਤੀ ਧਮਾਕੇਦਾਰ ਪਰਫਾਰਮੈਂਸ, ਡਾਂਸ ਨਾਲ ਬਣਾਇਆ ਦੀਵਾਨਾ

iifa 2018
25 June, 2018 05:31:43 PM

ਮੁੰਬਈ (ਬਿਊਰੋ)— ਸਾਲ 2018 'ਚ ਬੌਬੀ ਦਿਓਲ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਜਿੱਥੇ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੇਸ 3' ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਉੱਥੇ ਦੂਜੇ ਪਾਸੇ ਫਿਲਮ ਇੰਡਸਟਰੀ 'ਚ ਉਨ੍ਹਾਂ ਦਾ ਸਟਾਰਡਮ ਵੱਧ ਗਿਆ ਹੈ। ਹੁਣ ਉਹ ਕਈ ਇਵੈਂਟਸ 'ਚ ਨਜ਼ਰ ਆ ਰਹੇ ਹਨ।

 

A post shared by Nadeempasha (@nadeempasha02) on

ਐਤਵਾਰ ਨੂੰ ਹੋਏ 'ਆਈਫਾ 2018' ਐਵਾਰਡਜ਼ 'ਚ ਵੀ ਬੌਬੀ ਦਿਓਲ ਦਾ ਜਲਵਾ ਦੇਖਣ ਨੂੰ ਮਿਲਿਆ। ਬੌਬੀ ਨੇ ਕਈ ਸਾਲਾਂ ਬਾਅਦ 'ਆਈਫਾ' ਦੇ ਮੰਚ 'ਤੇ ਪਰਫਾਰਮੈਂਸ ਦਿੱਤੀ। ਉਨ੍ਹਾਂ ਨੇ ਆਪਣੀ ਫਿਲਮ 'ਬਰਸਾਤ' ਦੇ ਗੀਤ 'ਲਵ ਤੁਝੇ ਲਵ ਮੈਂ ਕਰਤਾ ਹੂੰ' ਅਤੇ 'ਹਮਕੋ ਸਿਰਫ ਤੁਮਸੇ ਪਿਆਰ ਹੈਂ' 'ਤੇ ਰੱਜ ਕੇ ਡਾਂਸ ਕੀਤਾ।

 

A post shared by Colors TV (@colorstv) on

ਇਸ ਤੋਂ ਇਲਾਵਾ ਸਟੇਜ 'ਤੇ ਉਨ੍ਹਾਂ ਦਾ ਸਾਥ ਦੇਣ ਲਈ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਵੀ ਪਹੁੰਚੀ। ਦੋਹਾਂ ਨੇ 'ਰੇਸ 3' ਦੇ ਗੀਤ 'ਪਾਰਟੀ ਚਲੇ ਆਨ' 'ਤੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਇਸ ਦੌਰਾਨ ਦੋਹਾਂ ਦੀ ਸ਼ਾਨਦਾਰ ਕੈਮਿਸਟਰੀ ਅਤੇ ਡਾਂਸ ਮੂਵਸ ਨੇ ਸਾਰਿਆ ਨੂੰ ਦੀਵਾਨਾ ਬਣਾ ਦਿੱਤਾ।

 

A post shared by Urban Asian (@urbanasian) on

ਬੌਬੀ ਦਿਓਲ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ 'ਰੇਸ 3' 'ਚ ਬੌਬੀ ਦਿਓਲ ਦੇ ਕੰਮ ਦੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ। ਫਿਲਮ 'ਚ ਉਨ੍ਹਾਂ ਦਾ ਸਲਮਾਨ ਖਾਨ ਨਾਲ ਸ਼ਰਟਲੈੱਸ ਸੀਨ ਕਾਫੀ ਚਰਚਾ 'ਚ ਬਣਿਆ ਹੋਇਆ ਹੈ।


Tags: Bobby DeolIulia VânturIIFA 2018Stage PerformanceVideoViralRace 3Salman Khan

Edited By

Chanda Verma

Chanda Verma is News Editor at Jagbani.