FacebookTwitterg+Mail

Winners List : ਸ਼੍ਰੀਦੇਵੀ ਨੂੰ 'ਬੈਸਟ ਅਦਾਕਾਰਾ' ਅਤੇ ਇਰਫਾਨ ਨੂੰ 'ਬੈਸਟ ਅਦਾਕਾਰ' ਦਾ ਮਿਲਿਆ ਐਵਾਰਡ

iifa 2018
25 June, 2018 01:28:53 PM

ਮੁੰਬਈ (ਬਿਊਰੋ)— ਐਤਵਾਰ ਨੂੰ 'ਆਈਫਾ ਐਵਾਰਡਜ਼ 2018' ਦਾ ਆਯੋਜਨ ਕੀਤਾ ਗਿਆ। ਸਿਤਾਰਿਆਂ ਨਾਲ ਸੱਜਿਆ ਇਹ ਪ੍ਰੋਗਰਾਮ ਬੈਕਾਂਕ ਦੇ ਸਿਆਮ ਨਿਰਾਮਤ ਥੀਏਟਰ 'ਚ ਹੋਇਆ। 10 ਸਾਲ ਬਾਅਦ ਬੈਕਾਂਕ 'ਚ 'ਆਈਫਾ ਐਵਾਰਡਜ਼' ਆਯੋਜਿਤ ਕੀਤਾ ਗਿਆ। ਇਸ ਵਾਰ ਦਾ 'ਆਈਫਾ ਐਵਾਰਡਜ਼' ਕਾਫੀ ਖਾਸ ਰਿਹਾ। ਜਿਵੇਂ 20 ਸਾਲ ਬਾਅਦ 'ਆਈਫਾ' ਦੇ ਮੰਚ 'ਤੇ ਅਦਾਕਾਰਾ ਰੇਖਾ ਦਾ ਪਰਫਾਰਮ ਕਰਨਾ ਅਤੇ ਬੌਬੀ ਦਿਓਲ ਦਾ 'ਆਈਫਾ' ਦੇ ਮੰਚ 'ਤੇ ਆਪਣੀ ਫਿਲਮ 'ਬਰਸਾਤ' ਦੇ ਗੀਤ 'ਤੇ ਡਾਂਸ ਕਰਨਾ।
'ਆਈਫਾ ਐਵਾਰਡਜ਼' ਦੇ ਵਿਨਰਜ਼ ਦੀ ਲਿਸਟ ਸਾਹਮਣੇ ਆ ਚੁੱਕੀ ਹੈ। ਇਸ ਵਾਰ ਬੈਸਟ ਅਦਾਕਾਰਾ ਦਾ ਐਵਾਰਡ ਮਰਹੂਮ ਦਿੱਗਜ ਅਦਾਕਾਰਾ ਸ਼੍ਰੀਦੇਵੀ ਨੂੰ ਮਿਲਿਆ। ਉਨ੍ਹਾਂ ਨੂੰ ਇਹ ਐਵਾਰਡ ਫਿਲਮ 'ਮੌਮ' ਲਈ ਮਿਲਿਆ, ਜਦਕਿ ਬੈਸਟ ਐਕਟਰ ਦਾ ਐਵਾਰਡ ਇਰਫਾਨ ਖਾਨ ਨੂੰ 'ਹਿੰਦੀ ਮੀਡੀਅਮ' ਲਈ ਮਿਲਿਆ। ਅੱਗੇ ਦੇਖੋ 'ਆਈਫਾ 2018 ਐਵਾਰਡਜ਼' ਜਿੱਤਣ ਵਾਲਿਆਂ ਦੀ ਲਿਸਟ—
ਬੈਸਟ ਫਿਲਮ — ਤੁਮਹਾਰੀ ਸੁੱਲੂ
ਬੈਸਟ ਸਟੋਰੀ — ਅਮਿਤ ਵੀ ਮਸੁਰਕਰ (ਨਿਊਟਨ)
ਬੈਸਟ ਡਾਇਰੈਕਸ਼ਨ — ਸਾਕਤੇ ਚੌਧਰੀ (ਹਿੰਦੀ ਮੀਡੀਅਮ)
ਬੈਸਟ ਡੈਬਿਊ ਡਾਇਰੈਕਟਰ — ਕੋਂਕਣਾ ਸੇਨ ਸ਼ਰਮਾ (ਅ ਡੈੱਥ ਇਨ ਦੀ ਗੂੰਜ)
ਬੈਸਟ ਐਕਟਰ ਫੀਮੇਲ — ਸ਼੍ਰੀਦੇਵੀ (ਮੌਮ)
ਬੈਸਟ ਐਕਟਰ ਮੇਲ — ਇਰਫਾਨ ਖਾਨ (ਹਿੰਦੀ ਮੀਡੀਅਮ)
ਬੈਸਟ ਮਿਊਜ਼ਿਕ ਡਾਇਰੈਕਸ਼ਨ — ਅਮਾਲ ਮਲਿੱਕ, ਤਨਿਸ਼ਕ ਬਾਗਚੀ, ਅਖਿਲ ਸਚਦੇਵਾ (ਬਦਰੀਨਾਥ ਦੀ ਦੁਲਹਨੀਆ)
ਬੈਸਟ ਪਲੇਅਬੈਕ ਸਿੰਗਰ ਫੀਮੇਲ — ਮੇਘਣਾ ਮਿਸ਼ਰਾ, 'ਮੈਂ ਕੌਣ ਹੂੰ' (ਸੀਕ੍ਰੇਟ ਸੁਪਰਸਟਾਰ)
ਬੈਸਟ ਪਲੇਅਬੈਕ ਸਿੰਗਰ ਮੇਲ — ਅਰਿਜੀਤ ਸਿੰਘ 'ਹਵਾਏਂ (ਜਬ ਹੈਰੀ ਮੇਟ ਸੇਜਲ)
ਬੈਸਟ ਸੁਪੋਰਟਿੰਗ ਐਕਟਰ ਫੀਮੇਲ — ਮਹਿਰ ਵਿਜ (ਸੀਕ੍ਰੇਟ ਸੁਪਰਸਟਾਰ)
ਬੈਸਟ ਸੁਪੋਰਟਿੰਗ ਐਕਟਰ ਮੇਲ — ਨਵਾਜ਼ੂਦੀਨ ਸਿੱਦਿਕੀ (ਮੌਮ)
ਬੈਸਟ ਲਿਰਿਕਸ — ਨੁਸਰਤ ਫਤੇਹ ਅਲੀ ਖਾਨ, ਏ 1 ਮੈਲੋਡੀ ਫਨਾ ਅਤੇ ਮਨੋਜ ਮੁੰਤਸ਼ੀਰ (ਮੇਰੇ ਰਸ਼ਕੇ ਕਮਰ), (ਬਾਦਸ਼ਾਹੋ)
ਬੈਸਟ ਸਟਾਈਲ ਆਈਕਾਨ ਆਫ ਦਿ ਈਅਰ — ਕ੍ਰਿਤੀ ਸੇਨਨ


Tags: IIFA 2018Winners ListTumhari Sulu Sridevi Irrfan Khan MOM

Edited By

Chanda Verma

Chanda Verma is News Editor at Jagbani.