ਮੁੰਬਈ (ਬਿਊਰੋ)— ਐਤਵਾਰ ਨੂੰ 'ਆਈਫਾ ਐਵਾਰਡਜ਼ 2018' ਦਾ ਆਯੋਜਨ ਕੀਤਾ ਗਿਆ। 10 ਸਾਲ ਬਾਅਦ ਸਿਤਾਰਿਆਂ ਨਾਲ ਸੱਜਿਆ ਇਹ ਪ੍ਰੋਗਰਾਮ ਬੈਕਾਂਕ ਦੇ ਸਿਆਮ ਨਿਰਾਮਤ ਥੀਏਟਰ 'ਚ ਹੋਇਆ।
ਇਸ ਵਾਰ ਦਾ 'ਆਈਫਾ ਐਵਾਰਡਜ਼' ਕਾਫੀ ਖਾਸ ਰਿਹਾ।
ਜਿਵੇਂ 20 ਸਾਲ ਬਾਅਦ 'ਆਈਫਾ' ਦੇ ਮੰਚ 'ਤੇ ਦਿੱਗਜ ਅਦਾਕਾਰਾ ਰੇਖਾ ਦਾ ਪਰਫਾਰਮ ਕਰਨਾ ਅਤੇ ਬੌਬੀ ਦਿਓਲ ਦਾ 'ਆਈਫਾ' ਦੇ ਮੰਚ 'ਤੇ ਆਪਣੀ ਫਿਲਮ 'ਬਰਸਾਤ' ਦੇ ਗੀਤ 'ਤੇ ਡਾਂਸ ਕਰਨਾ।
ਇਸ ਦੌਰਾਨ ਬਾਲੀਵੁੱਡ ਸਟਾਰਜ਼ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ।
ਇਸ ਮੌਕੇ ਜਿੱਥੇ ਅਭਿਨੇਤਰੀਆਂ ਹੌਟ ਅਤੇ ਸਿਜ਼ਲਿੰਗ ਅੰਦਾਜ਼ 'ਚ ਦਿਖੀਆਂ, ਉੱਥੇ ਬਾਲੀਵੁੱਡ ਅਭਿਨੇਤਾ ਵੀ ਕਾਫੀ ਹੈਂਡਮਸ ਨਜ਼ਰ ਆਏ।
'ਆਈਫਾ ਐਵਾਰਡਜ਼' ਦੇ ਵਿਨਰਜ਼ ਦੀ ਲਿਸਟ ਸਾਹਮਣੇ ਆ ਚੁੱਕੀ ਹੈ।
ਇਸ ਵਾਰ ਬੈਸਟ ਅਦਾਕਾਰਾ ਦਾ ਐਵਾਰਡ ਮਰਹੂਮ ਦਿੱਗਜ ਅਦਾਕਾਰਾ ਸ਼੍ਰੀਦੇਵੀ ਨੂੰ ਮਿਲਿਆ।
ਉਨ੍ਹਾਂ ਨੂੰ ਇਹ ਐਵਾਰਡ ਫਿਲਮ 'ਮੌਮ' ਲਈ ਮਿਲਿਆ, ਜਦਕਿ ਬੈਸਟ ਐਕਟਰ ਦਾ ਐਵਾਰਡ ਇਰਫਾਨ ਖਾਨ ਨੂੰ 'ਹਿੰਦੀ ਮੀਡੀਅਮ' ਲਈ ਮਿਲਿਆ।