FacebookTwitterg+Mail

IIFA 2019 ਦੇ ਗ੍ਰੀਨ ਕਾਰਪੇਟ 'ਤੇ ਨਜ਼ਰ ਆਏ ਜੱਸੀ ਗਿੱਲ ਤੇ ਬੀ ਪਰਾਕ (ਵੀਡੀਓ)

iifa 2019 jassi gill b praak wow the audience with their performance
18 September, 2019 09:04:41 AM

ਜਲੰਧਰ (ਬਿਊਰੋ) - ਹਿੰਦੀ ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ਪ੍ਰੋਗਰਾਮ 'ਆਈਫਾ ਐਵਾਰਡ 2019' ਦਾ ਆਗਾਜ਼ ਹੋ ਚੁੱਕਿਆ ਹੈ, ਜਿਸ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ। ਇਹ ਪਹਿਲੀ ਵਾਰ ਹੈ ਜਦੋਂ ਇਹ ਖਾਸ ਐਵਰਾਡ ਪ੍ਰੋਗਰਾਮ ਭਾਰਤ 'ਚ ਹੋ ਰਿਹਾ ਹੈ। ਇਸ ਐਵਾਰਡ ਨੂੰ ਲੈ ਕੇ ਬਾਲੀਵੁੱਡ ਦੀਆਂ ਹਸਤੀਆਂ 'ਚ ਕਾਫੀ ਗਰਮਜੋਸ਼ੀ ਦੇਖਣ ਨੂੰ ਮਿਲ ਰਹੀ ਹੈ। ਬੀਤੀ ਰਾਤ ਗ੍ਰੀਨ ਕਾਰਪੇਟ 'ਤੇ ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੇ ਜਲਵੇ ਬਿਖੇਰੇ, ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਜੱਸੀ ਗਿੱਲ ਤੇ ਬੀ ਪਰਾਕ ਨੇ ਵੀ ਸ਼ਿਰਕਤ ਕੀਤੀ।


ਜੀ ਹਾਂ, ਹਾਲ ਹੀ 'ਚ ਜੱਸੀ ਗਿੱਲ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਇਸ ਤੋਂ ਇਲਾਵਾ ਦੋਵਾਂ ਗਾਇਕਾਂ ਨੇ ਆਪਣੀ ਗਾਇਕੀ ਦੇ ਰੰਗਾਂ ਨਾਲ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ ਹੈ। ਜੱਸੀ ਗਿੱਲ ਨੇ ਨੇਹਾ ਕੱਕੜ ਦੇ ਨਾਲ ਸਟੇਜ ਸ਼ੇਅਰ ਕਰਦਿਆਂ 'ਕਰੰਟ' ਗੀਤ ਗਾਇਆ ਤੇ ਇਸ ਤੋਂ ਇਲਾਵਾ 'ਗਿਟਾਰ ਸਿੱਖਦਾ' ਗੀਤ ਨਾਲ ਸਭ ਨੂੰ ਮੋਹ ਲਿਆ।

 

 
 
 
 
 
 
 
 
 
 
 
 
 
 

This is lit @jassie.gill #jassiegill #Iifa20 #Iifa

A post shared by || ਜੱਸੀ ਗਿੱਲ | Riya Kapoor || (@fanpage_of_jassie_gill) on Sep 17, 2019 at 2:53am PDT

ਦੱਸਣਯੋਗ ਹੈ ਕਿ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ 'ਮਨ ਭਰਿਆ', 'ਤੇਰੀ ਮਿੱਟੀ' ਵਰਗੇ ਗੀਤਾਂ ਦੇ ਨਾਲ ਸਮਾਂ ਹੀ ਬੰਨ ਕੇ ਰੱਖ ਦਿੱਤਾ। ਬੀ ਪਰਾਕ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੀ ਪਰਫਾਰਮੈਂਸ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਜੱਸੀ ਗਿੱਲ ਤੇ ਬੀ ਪਰਾਕ ਦੀਆਂ ਆਈਫਾ ਐਵਾਰਡਜ਼ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

 


Tags: IIFA 2019Jassi GillB PraakPerformancesNeha Kakkarਆਈਫਾ ਐਵਾਰਡ 2019ਜੱਸੀ ਗਿੱਲਬੀ ਪਰਾਕ

About The Author

sunita

sunita is content editor at Punjab Kesari