FacebookTwitterg+Mail

ਫਿਲਮ 'ਇੱਕ ਸੰਧੂ ਹੁੰਦਾ ਸੀ' ਦੇ ਟਾਈਟਲ ਟਰੈਕ ਦੇ ਛਿੜੇ ਹਰ ਪਾਸੇ ਚਰਚੇ (ਵੀਡੀਓ)

ik sandhu hunda si title track release in the voice of angrej ali
20 February, 2020 11:12:55 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦੇ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਾਈਟਲ ਟਰੈਕ ਨੂੰ ਨਾਮੀ ਗਾਇਕ ਅੰਗਰੇਜ਼ ਅਲੀ ਨੇ ਆਪਣੀ ਦਮਦਾਰ ਆਵਾਜ਼ 'ਚ ਗਾਇਆ ਹੈ, ਜਿਸ ਨੂੰ ਅਕਾਸ਼ਦੀਪ ਸੰਧੂ ਨੇ ਲਿਖਿਆ ਹੈ। ਇਸ ਟਾਈਟਲ ਟਰੈਕ ਨੂੰ ਜੈ ਕੇ ਨੇ ਆਪਣੇ ਬਿਹਤਰੀਨ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਦੱਸ ਦਈਏ ਕਿ ਫਿਲਮ ਦਾ ਟਾਈਟਲ ਟਰੈਕ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ 'ਤੇ ਫਿਲਮਾਇਆ ਗਿਆ ਹੈ। ਟਾਈਟਲ ਟਰੈਕ 'ਚ ਕਾਲਜ ਪੜ੍ਹਦੇ ਨੌਜਵਾਨਾਂ ਦੀ ਦੋਸਤੀ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਟਾਈਟਲ ਟਰੈਕ 'ਇਕ ਸੰਧੂ ਹੁੰਦਾ ਸੀ' ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਫਿਲਮ 'ਇੱਕ ਸੰਧੂ ਹੁੰਦਾ ਸੀ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ।


Tags: Ik Sandhu Hunda SiGippy GrewalNeha SharmaAngrej AliJay KHumble MusicRoshan PrincePawan MalhotraVikramjeet VirkBabbal RaiDheeraj KumarRaghveer Boli

About The Author

sunita

sunita is content editor at Punjab Kesari