FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਫਿਲਮ 'ਇਕੋ ਮਿੱਕੇ' ਦਾ ਟਾਈਟਲ ਟਰੈਕ (ਵੀਡੀਓ)

ikko mikke title track
20 February, 2020 10:55:01 AM

ਜਲੰਧਰ (ਬਿਊਰੋ) — 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਸਟਾਰਰ ਫਿਲਮ 'ਇਕੋ-ਮਿੱਕੇ' ਦੇ ਟਾਈਟਲ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਤਿੰਦਰ ਸਰਤਾਜ ਵੱਲੋਂ ਲਿਖੇ ਅਤੇ ਗਾਏ ਇਸ ਟਾਈਟਲ ਟਰੈਕ ਨੂੰ ਮਿਊਜ਼ਿਕ ਬੀਟ ਮਨੀਸ਼ਟਰ ਨੇ ਦਿੱਤਾ ਹੈ। ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ 'ਤੇ ਫਿਲਮਾਏ ਇਸ ਗੀਤ ਨੂੰ ਬਹੁਤ ਹੀ ਖੂਬਸੁਰਤ ਲੋਕੇਸ਼ਨਾਂ 'ਤੇ ਫਿਲਮਾਇਆ ਗਿਆ ਹੈ। ਫਿਲਮ ਦੇ ਟਾਈਟਲ ਟਰੈਕ ਨੂੰ ਸਾਗਾ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 4.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਦੱਸ ਦਈਏ ਕਿ ਫਿਲਮ 'ਇਕੋ-ਮਿੱਕੇ' ਨੂੰ ਪੰਕਜ ਵਰਮਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਰਦੋਜ਼ ਪ੍ਰੋਡਕਸ਼ਨ ਤੇ ਸਰਤਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਨੂੰ 'ਸੇਵਨ ਕਲਰਸ' ਵੱਲੋਂ ਡ੍ਰਿਸਟੀਬਿਊਟ ਕੀਤਾ ਜਾਵੇਗਾ।


Tags: Ikko MikkeSatinder SartaajAditi SharmaSardar SohiMahabir BhullarShiwani SainaVandana SharmaBego BalwinderVijay KumarNavdeep KalerManinder Valley

About The Author

sunita

sunita is content editor at Punjab Kesari