FacebookTwitterg+Mail

ਅਜੇ ਦੇਵਗਨ ਤੇ ਰਣਬੀਰ ਦੀ ਇਸ ਫਿਲਮ 'ਚੋਂ ਇਲਿਆਨਾ ਨੇ ਕੀਤਾ ਆਲੀਆ ਦਾ ਪੱਤਾ ਸਾਫ

ileana dcruz and alia bhatt
20 September, 2018 02:03:47 PM

ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਖਬਰਾਂ ਸੀ ਕਿ ਅਜੇ ਦੇਵਗਨ ਤੇ ਰਣਬੀਰ ਕਪੂਰ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਫਿਲਮ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਿਲਮ ਨੂੰ ਭੂਸ਼ਨ ਕੁਮਾਰ ਪ੍ਰੋਡਿਊਸ ਕਰ ਰਹੇ ਹਨ, ਜਿਸ 'ਚ ਆਲੀਆ ਭੱਟ ਦੇ ਨਾਂ 'ਤੇ ਚਰਚਾ ਹੋ ਰਹੀ ਸੀ। ਇਕ ਵਾਰ ਫਿਰ ਇਸ ਫਿਲਮ 'ਚ ਅਦਾਕਾਰਾ ਕੌਣ ਹੋਵੇਗੀ, ਇਸ ਸਵਾਲ 'ਤੇ ਚਰਚਾ ਸ਼ੁਰੂ ਹੋ ਗਈ ਹੈ।

Image result for Ileana DCruz and Alia Bhatt

ਹੁਣ ਖਬਰ ਹੈ ਕਿ ਫਿਲਮ ਦੇ ਪ੍ਰੋਡਿਊਸਰ ਇਸ ਫਿਲਮ 'ਚ ਆਲੀਆ ਭੱਟ ਬਾਰੇ ਨਹੀਂ ਸਗੋਂ ਇਲਿਆਨਾ ਡਿਕਰੂਜ਼ ਨੂੰ ਸਾਈਨ ਕਰਨ ਦੀ ਸੋਚ ਰਹੇ ਹਨ। ਫਿਲਮ ਦੇ ਪ੍ਰੋਡਿਊਸਰ ਚਾਹੁੰਦੇ ਹਨ ਕਿ ਫਿਲਮ 'ਚ ਅਜਿਹੀ ਅਦਾਕਾਰਾ ਨੂੰ ਕਾਸਟ ਕੀਤਾ ਜਾਵੇ, ਜੋ ਕਾਮੇਡੀ ਦੇ ਨਾਲ ਇਮੋਸ਼ਨਲ ਸੀਨਜ਼ ਵੀ ਚੰਗੀ ਤਰ੍ਹਾਂ ਨਿਭਾ ਸਕੇ। ਇਸ ਲਈ ਮੇਕਰਸ ਨੂੰ ਇਲਿਆਨਾ ਹਰ ਪੱਖੋ ਫਿਲਮ ਲਈ ਫਿੱਟ ਨਜ਼ਰ ਆ ਰਹੀ ਹੈ।

Image result for Ileana D'Cruz

ਫਿਲਮ ਦੀ ਕਹਾਣੀ ਅਜੇ ਦੇਵਗਨ ਤੇ ਰਣਬੀਰ ਕਪੂਰ ਦੁਆਲੇ ਹੀ ਘੁੰਮਦੀ ਨਜ਼ਰ ਆਵੇਗੀ। ਇਲਿਆਨਾ ਨੇ ਇਸ ਤੋਂ ਪਹਿਲਾਂ ਅਜੇ ਤੇ ਰਣਬੀਰ ਦੋਵਾਂ ਨਾਲ ਕੰਮ ਕੀਤਾ ਹੈ। ਉਹ ਰਣਬੀਰ ਨਾਲ 'ਬਰਫੀ' ਤੇ ਅਜੇ ਦੇਵਗਨ ਨਾਲ ਫਿਲਮ 'ਬਾਦਸ਼ਾਹੋ' ਤੇ 'ਰੇਡ' 'ਚ ਨਜ਼ਰ ਆ ਚੁੱਕੀ ਹੈ।

Image result for Ileana D'Cruz

ਇਲਿਆਨਾ ਨੇ ਅਜੇ ਤਕ ਫਿਲਮ ਸਾਈਨ ਨਹੀਂ ਕੀਤੀ ਤੇ ਪ੍ਰੋਡਿਊਸਰਾਂ ਨੇ ਅਜੇ ਉਸ ਨਾਲ ਸਿਰਫ ਗੱਲ ਕੀਤੀ ਹੈ। ਲਵ ਰੰਜਨ ਦੀ ਇਸ ਫਿਲਮ 'ਚ ਇਲੀਆਨਾ ਤੋਂ ਪਹਿਲਾਂ ਆਲੀਆ ਤੇ ਨੁਸਰਤ ਭਰੂਚਾ ਦੇ ਨਾਂ 'ਤੇ ਵੀ ਚਰਚਾ ਹੋ ਚੁੱਕੀ ਹੈ। ਨੁਸਰਤ ਕੁਝ ਸਮਾਂ ਪਹਿਲਾਂ ਆਪਣੇ ਬਿਆਨ 'ਚ ਸਾਫ ਕਰ ਚੁੱਕੀ ਹੈ ਕਿ ਉਹ ਫਿਲਮ ਦਾ ਹਿੱਸਾ ਨਹੀਂ।

Image result for Ileana D'Cruz

ਆਲੀਆ ਕੋਲ ਅਜੇ ਫਿਲਮਾਂ ਦੀ ਲੰਬੀ ਲਾਈਨ ਹੈ, ਜਿਸ ਕਾਰਨ ਡੇਟਸ ਦੇ ਇਸ਼ੂਜ਼ ਹੋ ਸਕਦੇ ਹਨ। ਹੁਣ ਇਲਿਆਨਾ ਇਸ ਫਿਲਮ ਦਾ ਹਿੱਸਾ ਹੈ ਜਾਂ ਅਜੇ ਵੀ ਅਦਾਕਾਰਾ ਦੀ ਤਲਾਸ਼ ਜਾਰੀ ਰਹੇਗੀ, ਇਹ ਤਾਂ ਜਲਦ ਹੀ ਪਤਾ ਲੱਗੇਗਾ।

Image result for Ileana D'Cruz


Tags: Ileana DCruzAlia BhattAjay DevgnRanbir KapoorLuv RanjanPrakash JhaAnurag Basu

Edited By

Sunita

Sunita is News Editor at Jagbani.