FacebookTwitterg+Mail

ਫਾਰੂਖ ਇੰਜੀਨੀਅਰ ਦੇ ਦਾਅਵੇ 'ਤੇ ਭੜਕੀ ਅਨੁਸ਼ਕਾ, ਦਿੱਤਾ ਮੂੰਹ ਤੋੜ ਜਵਾਬ

ill intended lies anushka sharma reacts to farokh engineer s claims
02 November, 2019 11:33:19 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਟਵਿਟਰ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ 'ਤੇ ਲੱਗਣ ਵਾਲੇ ਇਲਜ਼ਾਮਾਂ 'ਤੇ ਚੁੱਪ ਤੋੜੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦਰਅਸਲ, ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਵਿਕੇਟ ਕੀਪਰ ਫਾਰੂਖ ਇੰਜੀਨੀਅਰ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ''ਵਰਲਡ ਕੱਪ 2019 ਦੇ ਦੌਰਾਨ ਕ੍ਰਿਕੇਟ ਟੀਮ ਦੇ ਸਿਲੈਕਟਰਸ ਨੇ ਅਨੁਸ਼ਕਾ ਸ਼ਰਮਾ ਨੂੰ ਚਾਹ ਪਰੋਸੀ ਸੀ। ਆਾਪਣੇ ਇੰਟਰਵਿਊ 'ਚ ਫਾਰੂਖ ਨੇ ਕਿਹਾ ਸੀ ਕਿ ਉਹ ਸਿਲੇਕਟਰ ਨੂੰ ਨਹੀਂ ਜਾਣਦੇ ਸਨ ਪਰ ਉਸ ਨੇ ਕਿਹਾ ਸੀ ਕਿ ਉਹ ਸਿਲੇਕਟਰਸ 'ਚੋਂ ਇਕ ਹੈ।''

View image on Twitter

ਦੱਸ ਦਈਏ ਕਿ ਅਨੁਸ਼ਕਾ ਨੇ ਫਾਰੂਖ ਦੇ ਦਾਅਵਿਆਂ 'ਤੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਸੀ ਕਿ ''ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਨਾਂ ਸਮਝਿਆ ਜਾਵੇ। ਮਨਘੜੰਤ ਅਤੇ ਫਰਜ਼ੀ ਖਬਰਾਂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਬਾਰੇ ਮੇਰੀ ਇਹ ਰਾਇ ਹੈ ਕਿ ਚੁੱਪ ਰਹੋ ਅਤੇ ਅਲੋਚਕਾਂ ਨੂੰ ਬੋਲਣ ਦਿਓ। ਇਸੇ ਤਰ੍ਹਾਂ ਮੈਂ ਆਪਣੇ 11 ਸਾਲ ਦੇ ਕਰੀਅਰ 'ਚ ਚੀਜ਼ਾਂ ਸੰਭਾਲੀਆਂ ਨੇ। ਮੈਂ ਹਮੇਸ਼ਾ ਆਪਣੀ ਚੁੱਪ ਦੇ ਪਰਛਾਵੇਂ 'ਚ ਸੱਚਾਈ ਨੂੰ ਖੜ੍ਹਾ ਦੇਖਦੀ ਹਾਂ। ਇਹ ਝੂਠ ਨੂੰ ਇੰਨੀ ਵਾਰ ਬੋਲਦੇ ਹਨ ਕਿ ਉਹ ਵੀ ਆਖਿਰ ਸੱਚ ਲੱਗਣ ਲੱਗ ਪੈਂਦਾ ਹੈ ਅਤੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਆਖਿਰ ਹੋ ਕੀ ਰਿਹਾ ਹੈ। ਮੇਰੀ ਚੁੱਪ ਦੀ ਵਜ੍ਹਾ ਕਰਕੇ ਮੇਰੇ ਲਈ ਬੋਲੇ ਗਏ ਝੂਠ ਸੱਚ 'ਚ ਬਦਲਣ ਲੱਗੇ ਹਨ ਪਰ ਅੱਜ ਇਸ ਦਾ ਅੰਤ ਹੋਵੇਗਾ।'' ਇਸ ਲੰਬੀ ਚੌੜੀ ਪੋਸਟ 'ਚ ਅਨੁਸ਼ਕਾ ਨੇ ਹੋਰ ਵੀ ਕਈ ਗੱਲਾਂ ਲਿਖੀਆਂ ਹਨ, ਜਿਸ 'ਚ ਪਤੀ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

 

ਅਖੀਰ 'ਚ ਅਨੁਸ਼ਕਾ ਨੇ ਲਿਖਿਆ ''ਕਿਸੇ ਨੇ ਅਲੋਚਨਾ ਕਰਨੀ ਹੋਵੇ ਭਾਵੇਂ ਮੇਰੇ ਪਤੀ ਦੀ ਹੀ ਅਲੋਚਨਾ ਕਿਉਂ ਨਾ ਕਰਨੀ ਹੋਵੇ, ਉਹ ਤੁਸੀਂ ਤੱਥਾਂ ਅਤੇ ਸਬੂਤਾਂ ਦੇ ਨਾਲ ਕੋਰ ਪਰ ਮੈਨੂੰ ਬਖਸ਼ ਦਿਓ ਮੈਂ ਆਪਣੇ ਦਮ 'ਤੇ ਆਪਣਾ ਕਰੀਅਰ ਬਣਾਇਆ ਹੈ ਅਤੇ ਮੈਂ ਇਸ ਚੀਜ਼ ਲਈ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੀ। ਕੁਝ ਲੋਕਾਂ ਨੂੰ ਇਹ ਗੱਲ ਭਾਵੇਂ ਹਜ਼ਮ ਨਾ ਹੋਵੇ ਪਰ ਮੈਂ ਇਕ ਸੁਤੰਤਰ ਮਹਿਲਾ ਹਾਂ ਅਤੇ ਇਕ ਕ੍ਰਿਕੇਟਰ ਦੀ ਪਤਨੀ ਵੀ ਅਤੇ ਰਿਕਾਰਡ ਲਈ ਦੱਸ ਦੇਵਾਂ ਕਿ ਮੈਂ ਕੌਫੀ ਪੀਂਦੀ ਹਾਂ।''


Tags: Anushka SharmaFarokh EngineerClaimsIndia CaptainVirat KohliWorld CupSarandeep SinghJatin ParanjpeGagan KhodaDevang Gandhi

Edited By

Sunita

Sunita is News Editor at Jagbani.