FacebookTwitterg+Mail

ਇਮਰਾਨ-ਕੰਗਨਾ ਨੇ ਕੀਤਾ ਸਭ ਤੋਂ ਲੰਬਾ ਕਿਸਿੰਗ ਸੀਨ

imraan khan kiss kangana for 24 hour
27 August, 2015 05:45:08 PM
ਮੁੰਬਈ- ਬਾਲੀਵੁੱਡ ਅਭਿਨੇਤਾ ਇਮਰਾਨ ਖਾਨ ਅਤੇ ਕੰਗਨਾ ਰਣੌਤ ਆਪਣੀ ਆਉਣ ਵਾਲੀ ਰੋਮਾਂਟਿਕ ਫਿਲਮ 'ਕੱਟੀ-ਬੱਟੀ' 'ਚ ਇਕੱਠੇ ਕੰਮ ਕਰ ਰਹੇ ਹਨ। ਫਿਲਮ ਦੇ ਗੀਤ 'ਲਿਪ ਟੂ ਲਿਪ ਕਿਸੀਆਂ' ਦੌਰਾਨ ਦੋਵਾਂ ਨੇ 24 ਘੰਟੇ ਇਕ-ਦੂਜੇ ਨੂੰ ਕਿੱਸ ਕੀਤਾ। ਗੀਤ 'ਚ ਉਨ੍ਹਾਂ ਨੇ ਤਿੰਨ ਦਿਨਾਂ 'ਚ ਅੱਠ-ਅੱਠ ਘੰਟੇ ਤੱਕ ਕਿੱਸ ਕੀਤੀ। ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਭਾਰਤ 'ਚ ਸਟਾਪ ਮੋਸ਼ਨ ਤਰਨੀਕ ਦਾ ਇਸਤੇਮਾਲ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਇਸ ਦਾ ਇਸਤੇਮਾਲ ਗੀਤ 'ਲਿਪ ਟੂ ਲਿਪ ਕਿਸੀਆਂ' 'ਚ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਇਹ ਤਕਨੀਕ ਭਾਰਤ 'ਚ ਨਵੀਂ ਹੈ। ਇਮਰਾਨ ਅਤੇ ਕੰਗਨਾ ਦੋਵਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਇਸ ਸੀਨ ਨੂੰ ਕੀਤਾ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਨਵੀਂ ਉਮਰ ਦੇ ਰਿਸ਼ਤਿਆ 'ਤੇ ਆਧਾਰਿਤ ਹੈ, ਜੋ ਰਮਾਂਟਿਕ ਕਾਮੇਡੀ ਨਾਲ ਸ਼ੁਰੂ ਹੋਵੇਗੀ। ਇਹ ਫਿਲਮ 18 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਇਮਰਾਨ ਖਾਨ ਕੰਗਨਾ ਰਣੌਤ Imraan Khan