FacebookTwitterg+Mail

ਬਾਲੀਵੁੱਡ ਫਿਲਮਾਂ ਨੇ ਪਾਕਿਸਤਾਨ ਪੱਟਿਆ, ਇਮਰਾਨ ਬੋਲੇ ਵਧ ਰਿਹਾ ਜਿਨਸੀ ਅਪਰਾਧ

imran khan babbles blaming bollywood for rise in sex crimes
22 January, 2020 05:06:48 PM

ਇਸਲਾਮਾਬਾਦ (ਬਿਊਰੋ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਵੱਡਾ ਇਲਜ਼ਾਮ ਲਾਇਆ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਜਿਨਸੀ ਅਪਰਾਧਾਂ ਦੇ ਵਧਣ ਦਾ ਕਾਰਨ ਭਾਰਤੀ ਹਿੰਦੀ ਫਿਲਮਾਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਮੋਬਾਈਲ ਫੋਨ 'ਤੇ ਇੰਟਰਨੈਟ ਜ਼ਰੀਏ ਪਾਕਿਸਤਾਨ 'ਚ ਬਾਲੀਵੁੱਡ ਤੇ ਹਾਲੀਵੁੱਡ ਦਾ ਕੰਟੈਂਟ ਆ ਰਿਹਾ ਹੈ। ਇਸ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਵਿਗੜ ਰਹੀ ਹੈ।

ਉਨ੍ਹਾਂ ਕਿਹਾ, “ਸਕੂਲ 'ਚ ਬੱਚਿਆਂ ਨੂੰ ਡਰੱਗਸ ਮਿਲ ਰਿਹਾ ਹੈ ਅਤੇ ਮੋਬਾਈਲ ਫੋਨ ਰਾਹੀਂ ਗੰਦਾ ਕੰਟੈਂਟ ਮਿਲ ਰਿਹਾ ਹੈ। ਇਸ ਕਾਰਨ ਉਹ ਗਲਤ ਰਾਹ 'ਤੇ ਜਾ ਰਹੇ ਹਨ। ਇਹ ਹੀ ਕਾਰਨ ਹੈ ਕਿ ਪਾਕਿਸਤਾਨ 'ਚ ਬਾਲ ਜਿਨਸੀ ਸ਼ੋਸ਼ਣ ਵਧ ਰਿਹਾ ਹੈ। ਦੇਸ਼ ਦੇ ਬੱਚਿਆਂ ਦੀ ਮਾਨਸਿਕਤਾ ਖਰਾਬ ਹੋ ਰਹੀ ਹੈ। ਸੈਕਸ ਕ੍ਰਾਈਮ ਹਰ ਦਿਨ ਪਾਕਿਸਤਾਨ 'ਚ ਵੱਧ ਰਿਹਾ ਹੈ। ਇਸ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਦੇਸ਼ ਦਾ ਭਵਿੱਖ ਖਰਾਬ ਹੋ ਜਾਵੇਗਾ।''

ਇਮਰਾਨ ਖਾਨ ਨੇ ਬਾਲੀਵੁੱਡ ਤੇ ਹਾਲੀਵੁੱਡ ਦੇ ਕੰਟੈਂਟ 'ਤੇ ਕੁਮੈਂਟ ਕਰਦੇ ਹੋਏ ਕਿਹਾ, ''ਇਸ ਤੋਂ ਇਲਾਵਾ ਇਕ ਹੋਰ ਚੀਜ਼ ਹੈ। ਅਸੀਂ ਜਿਹੜੇ ਕੰਟੈਂਟ ਲੈ ਰਹੇ ਹਾਂ, ਉਹ ਪਹਿਲਾਂ ਹਾਲੀਵੁੱਡ ਤੇ ਫਿਰ ਬਾਲੀਵੁੱਡ 'ਚੋਂ ਹੁੰਦਾ ਹੋਇਆ ਪਾਕਿਸਤਾਨ ਆਉਂਦਾ ਹੈ। ਇਥੇ ਦੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਅਸੀ ਪੱਛਮੀ ਸੱਭਿਆਤਾ ਦੀ ਸਭ ਤੋਂ ਹਾਨੀਕਾਰਕ ਚੀਜ਼ ਦਾ ਸੇਵਨ ਕਰ ਰਹੇ ਹਨ। ਇਸ ਦੀ ਵਜ੍ਹਾ ਨਾਲ ਲੋਕਾਂ ਦੇ ਘਰ ਟੁੱਟ ਰਹੇ ਹਨ।'' ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦਾ ਨਾਪਾਕ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਕਈ ਬਿਆਨ ਦੇ ਚੁੱਕੇ ਹਨ।


Tags: Imran KhanBlaming BollywoodSex CrimesPedophiliaPakistanMobile Phones

About The Author

sunita

sunita is content editor at Punjab Kesari