ਮੁੰਬਈ(ਬਿਊਰੋ)— ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਆਪਣੀ ਪਤਨੀ ਅਵੰਤਿਕਾ ਤੋਂ ਵੱਖ ਹੋ ਗਏ ਹਨ। ਰਿਪੋਰਟਸ ਦੀ ਮੰਨੀਏ ਤਾਂ ਦੋਵੇਂ ਵੱਖ-ਵੱਖ ਰਹੇ ਹਨ। ਇਮਰਾਨ ਅਤੇ ਅਵੰਤਿਕਾ ਨੇ 8 ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਵਾਂ ਦੀ ਇਕ ਧੀ ਵੀ ਹੈ, ਸੂਤਰਾਂ ਮੁਤਾਬਕ ਅਵੰਤਿਕਾ ਨੇ ਪਾਲੀ ਹਿੱਲ ਸਥਿਤ ਆਪਣਾ ਘਰ ਛੱਡ ਦਿੱਤਾ ਹੈ। ਉਹ ਆਪਣੀ ਧੀ ਨਾਲ ਆਪਣੇ ਮਾਤਾ-ਪਿਤਾ ਦੇ ਘਰ ਰਹਿ ਰਹੀ ਹੈ।
ਖਬਰਾਂ ਇਹ ਵੀ ਹਨ ਕਿ ਦੋਵਾਂ ਦਰਮਿਆਨ ਸੁਲਹਾ ਕਰਵਾਉਣ ਦੀਆਂ ਕੋਸ਼ਿਸ਼ਾਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ ।ਦੋਵਾਂ ਨੇ 2011 'ਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਘਰ ਧੀ ਇਮਾਰਾ ਦਾ ਜਨਮ ਜੂਨ 2014'ਚ ਹੋਇਆ ਸੀ।
ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕੀਤਾ ਸੀ । ਇਮਰਾਨ ਨੇ ਬਤੌਰ ਬਾਲ ਕਲਾਕਾਰ ਆਮਿਰ ਖਾਨ ਦੀ 'ਕਿਆਮਤ ਸੇ ਕਿਆਮਤ ਤੱਕ' 'ਚ ਕੰਮ ਕੀਤਾ ਸੀ । ਫਿਲਹਾਲ ਉਹ ਐਕਟਿੰਗ ਤੋਂ ਫਿਲਮ ਮੇਕਿੰਗ 'ਚ ਹੱਥ ਆਜ਼ਮਾ ਰਹੇ ਹਨ।