FacebookTwitterg+Mail

ਫਾਈਨਲ ਹੋਇਆ ਸਾਰਾ-ਕਾਰਤਿਕ ਦੀ ਫਿਲਮ ਦਾ ਨਾਂ

imtiaz ali  s film starring sara ali khan and kartik aaryan gets a title
27 March, 2019 11:04:31 AM

ਜਲੰਧਰ(ਬਿਊਰੋ)— ਅੱਜਕਲ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਆਪਣੀ ਆਉਣ ਵਾਲੀ ਰੋਮਾਂਟਿਕ ਫਿਲਮ ਦੀ ਸ਼ੂਟਿੰਗ 'ਚ ਲੱਗੇ ਹੋਏ ਹਨ। ਇਸ ਦੌਰਾਨ ਦੋਵਾਂ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਖਬਰਾਂ ਸਨ ਕਿ ਫਿਲਮ ਸੈਫ ਅਲੀ ਖਾਨ ਦੀ ਫਿਲਮ 'ਲਵ ਆਜ ਕਲ੍ਹ' ਦਾ ਸੀਕਵਲ ਹੈ। ਹੁਣ ਇਸ ਫਿਲਮ ਦਾ ਟਾਈਟਲ ਫਾਈਨਲ ਹੋ ਗਿਆ ਹੈ। ਜੀ ਹਾਂ, ਇਮਤਿਆਜ਼ ਅਲੀ ਦੀ ਡਾਇਰੈਕਸ਼ਨ 'ਚ ਬਣ ਰਹੀ ਇਸ ਰੋਮਾਂਟਿਕ ਫਿਲਮ ਦਾ ਨਾਂ 'ਆਜਕਲ' ਰਜਿਸਟਰਡ ਕਰਵਾਇਆ ਗਿਆ ਹੈ। ਇਸ ਗੱਲ 'ਤੇ ਅਜੇ ਵੀ ਸਸਪੈਂਸ ਹੈ ਕਿ ਫਿਲਮ 'ਲਵ ਆਜ ਕਲ੍ਹ' ਦਾ ਸੀਕਵਲ ਹੈ ਜਾਂ ਨਹੀ। ਕਾਰਤਿਕ ਤੇ ਸਾਰਾ ਨੇ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਕਰ ਲਈ ਹੈ। ਇਸ ਦੀ ਜਾਣਕਾਰੀ ਸਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਸ਼ੇਅਰ ਕਰ ਦਿੱਤੀ ਸੀ। ਫਿਲਮ 2020 'ਚ ਰਿਲੀਜ਼ ਹੋਣੀ ਹੈ।


Tags: Imtiaz AliSara Ali KhanKartik AaryanInstagramAaj KalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.