ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਦਾ ਬੀਤੇ ਦਿਨ ਸ਼ੁਕਰਵਾਰ ਜਨਮਦਿਨ ਸੀ। ਇਸ ਮੌਕੇ ਉਨ੍ਹਾਂ ਇਕ ਪਾਰਟੀ ਦਾ ਆਯੋਜਨ ਕੀਤਾ ਹੋਇਆ ਸੀ ਜਿਸ 'ਚ ਸ਼ਾਹਰੁਖ ਖਾਨ, ਰਣਬੀਰ ਕਪੂਰ, ਦੀਪਿਕਾ ਪਾਦੂਕੋਣ, ਆਲੀਆ ਭੱਟ ਸਮੇਤ ਕਈ ਸਿਤਾਰੇ ਇਸ ਪਾਰਟੀ 'ਚ ਸ਼ਾਮਿਲ ਹੋਏ ਹਨ।
ਇਸ ਪਾਰਟੀ ਦੀਪਿਕਾ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨੂੰ ਦੀਪਿਕਾ ਜ਼ਿਆਦਾ ਅਵਾਇਡ ਹੀ ਕਰਦੀ ਹੈ ਪਰ ਜਦੋਂ ਦੋਵੇਂ ਪਾਰਟੀ 'ਚ ਪਹੁੰਚੇ ਤਾਂ ਦੋਵਾਂ ਦੀ ਚਰਚਾ ਹੀ ਰਹੀ ਸੀ।
ਬਾਲੁਵੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਵੀ ਇਸ ਪਾਰਟੀ 'ਚ ਨਜ਼ਰ ਆਏ ਸੀ। ਸ਼ਾਹਰੁਖ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਹੈ ਜਿਸ ਨੂੰ ਇਮਤਿਆਜ਼ ਅਲੀ ਨੇ ਡਾਇਰੈਕਟ ਕੀਤਾ ਹੈ
ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਵੀ ਇਸ ਪਾਰਟੀ 'ਚ ਪਹੁੰਚੀ ਹੋਈ ਸੀ। ਆਲੀਆ ਇਮਤਿਆਜ ਅਲੀ ਦੀ ਫਿਲਮ 'ਹਾਈਵੇ' 'ਚ ਕੰਮ ਕਰ ਚੁੱਕੀ ਹੈ।
ਬਰਥਡੇ ਪਾਰਟੀ 'ਤੇ ਰਣਬੀਰ ਅਤੇ ਰਾਜਕੁਮਾਰ ਹਿਰਾਨੀ ਨਾਲ ਪੋਜ ਦਿੰਦੇ ਨਜ਼ਰ ਆਏ ਹਨ। ਸੰਜੇ ਦੀ ਬਾਇਓਪਿਕ ਫਿਲਮ ਨੂੰ ਰਾਜਕੁਮਾਰ ਹਿਰਾਨੀ ਡਾਇਰੈਕਟ ਕਰ ਰਿਹਾ ਹੈ।
ਉਪੇਨ ਪਟੇਲ