FacebookTwitterg+Mail

ਇਮਤਿਆਜ਼ ਅਲੀ ਨੇ ਬਤੌਰ ਕੋਰਿਓਗ੍ਰਾਫਰ ਕੀਤਾ ਆਪਣਾ ਡੈਬਿਊ

imtiaz ali
22 August, 2018 05:40:09 PM

ਮੁੰਬਈ (ਬਿਊਰੋ)— ਸਾਜ਼ਿਦ ਅਲੀ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ 'ਲੈਲਾ ਮਜਨੂੰ' ਜਿਸ ਨੂੰ ਉਸ ਦੇ ਫਿਲਮ ਨਿਰਮਾਤਾ ਭਰਾ ਇਮਤਿਆਜ਼ ਨੇ ਲਿਖਿਆ ਹੈ। ਹੁਣ ਉਹ ਕੋਰਿਓਗ੍ਰਾਫਰ ਦੇ ਖੇਤਰ 'ਚ ਆਪਣਾ ਡੈਬਿਊ ਕਰਨ ਲਈ ਤਿਆਰ ਹਨ। ਆਪਣੇ ਇਸ ਡੈਬਿਊ 'ਤੇ ਇਮਤਿਆਜ਼ ਨੇ ਚੁੱਟਕੀ ਲੈਂਦੇ ਹੋਏ ਕਿਹਾ, ''ਮੇਰੇ ਬਹੁਤ ਸਾਰੇ ਕੋਰਿਓਗ੍ਰਾਫਰ ਮਿਤਰ ਨਿਰਦੇਸ਼ਕ ਬਣ ਕੇ ਮੈਨੂੰ ਡਰਾ ਰਹੇ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਇਕ ਗੀਤ ਨੂੰ ਕੋਰਿਓਗ੍ਰਾਫ ਕਰਕੇ ਉਨ੍ਹਾਂ ਨੂੰ ਡਰਾਉਣਾ ਸਹੀ ਹੋਵੇਗਾ''। 'ਲੈਲਾ ਮਜਨੂੰ' ਦੇ ਅਹਿਮ ਕਲਾਕਾਰ ਤ੍ਰਿਪਤੀ ਡਿਮਰੀ ਅਤੇ ਅਵਿਨਾਸ਼ ਤਿਵਾਰੀ 'ਤੇ ਫਿਲਮਾਏ ਗਏ ਗੀਤ 'ਸਰਫਿਰੀ' ਨੂੰ ਸ਼੍ਰੇਆ ਘੋਸ਼ਾਲ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ।

Punjabi Bollywood Tadka

ਫਿਲਮ ਨਿਰਮਾਤਾ-ਕੋਰਿਓਗ੍ਰਾਫਰ ਨੇ ਕਿਹਾ, ''ਇਹ ਇਕ ਮੋਸ਼ਨ ਲਿਰੀਕਲ ਟਰੈਕ ਅਤੇ ਸ਼ਾਇਦ ਇਸ ਲਈ ਐਲਬਮ ਦਾ ਸਭ ਤੋਂ ਅਹਿਮ ਗੀਤ ਹੈ। ਇਹ ਗੀਤ ਨੀਲਾਦਰੀ ਕੁਮਾਰ ਵਲੋਂ ਤਿਆਰ ਕੀਤਾ ਗਿਆ, ਜੋ ਜ਼ਾਕਿਰ ਹੁਸੈਨ ਨਾਲ ਕੰਮ ਕਰਦੇ ਹਨ। ਇਸ ਗੀਤ 'ਚ ਲੜਕੀ ਦੇ ਕਾਲਜ ਤੋਂ ਲੈ ਕੇ ਲੜਕੇ ਦਾ ਘਰ ਅਤੇ ਸ਼੍ਰੀਨਗਰ ਦੀਆਂ ਸੜਕਾਂ ਤੱਕ ਸਭ ਕੁਝ ਦਿਖਾਇਆ ਗਿਆ ਹੈ। ਇਮਤਿਆਜ਼ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਨਵੇਂ ਗੀਤ 'ਤੇ ਪੂਰਾ ਧਿਆਨ ਦੇ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੈਂ ਆਪਣੇ ਸਭ ਦੋਸਤਾਂ ਨੂੰ ਮੈਨੂੰ ਬਤੌਰ ਕੋਰਿਓਗ੍ਰਾਫਰ ਲੈਣ ਲਈ ਕਹਿ ਰਿਹਾ ਹਾਂ। ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੈਂ ਬਾਸਕੋ ਤੋਂ ਵੀ ਘੱਟ ਫੀਸ ਲਵਾਂਗਾ। ਮੈਂ ਡਾਂਸਰ ਨਹੀਂ ਹਾਂ, ਇਸ ਲਈ ਡਾਂਸ ਮੂਵਜ਼ ਨਹੀਂ ਕਰ ਸਕਦਾ ਪਰ ਪਿਚਰਾਈਜੇਸ਼ਨ 'ਚ ਮਾਹਿਰ ਹਾਂ''। ਬਾਲਾਜੀ ਮੋਸ਼ਨ ਪਿਚਰਜ਼ ਅਤੇ ਪ੍ਰੀਟੀ ਅਲੀ ਦੀ ਪੀ. ਫਿਲਮਜ਼ ਵਲੋਂ ਪ੍ਰੋਡਿਊਸ ਕੀਤੀ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Imtiaz Ali Laila Majnu Sajid Ali Choreography Dabeo Film Director

Edited By

Kapil Kumar

Kapil Kumar is News Editor at Jagbani.