FacebookTwitterg+Mail

14 ਸਾਲ ਛੋਟੀ ਸ਼ੈੱਫ ਨੂੰ ਡੇਟ ਕਰ ਰਹੇ ਨੇ ਇਮਤਿਆਜ਼, ਪਾਕਿ ਮਾਡਲ ਨਾਲ ਵੀ ਸੀ ਅਫੇਅਰ

imtiaz chef pak
16 June, 2018 12:50:36 PM

ਨਵੀਂ ਦਿੱਲੀ(ਬਿਊਰੋ)— 'ਰਾਕ ਸਟਾਰ', 'ਜਬ ਵੀ ਮੈੱਟ', 'ਹਾਈਵੇ' ਅਤੇ 'ਜਬ ਹੈਰੀ ਮੈੱਟ ਸੇਜਲ' ਫਿਲਮਾਂ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕਰ ਚੁਕੇ ਇਮਤਿਆਜ਼ ਅਲੀ ਦਾ 16 ਜੂਨ ਨੂੰ ਜਨਮਦਿਨ ਹੈ। ਇਮਤਿਆਜ਼ 16 ਜੂਨ ਨੂੰ 46 ਸਾਲ ਦੇ ਹੋ ਜਾਣਗੇ। ਇਮਤਿਆਜ਼ ਬਿਹਾਰ ਦੇ ਦਰਭੰਗਾ ਦੇ ਮੁਸਲਿਮ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਬਾਲੀਵੁੱਡ 'ਚ ਹਿੱਟ ਫਿਲਮਾਂ ਦੇਣ ਵਾਲੇ ਇਮਤਿਆਜ਼ ਦੇ ਬਾਰੇ 'ਚ ਆਓ ਜਾਣਦੇ ਹਾਂ ਕੁਝ ਦਿਲਚਪਸ ਗੱਲਾਂ।
Punjabi Bollywood Tadka
ਬਾਲੀਵੁੱਡ 'ਚ 'ਜਬ ਵੀ ਮੈੱਟ' ਅਤੇ 'ਰਾਕ ਸਟਾਰ' ਵਰਗੀਆਂ ਫਿਲਮਾਂ 'ਚ ਆਪਣੀ ਥਾਕ ਜਮ੍ਹਾ ਚੁਕੇ ਇਮਤਿਆਜ਼ ਅਲੀ ਹਾਲ ਹੀ 'ਚ ਆਪਣੇ ਅਫੇਅਰ ਕਾਰਨ ਕਾਫੀ ਚਰਚਾ 'ਚ ਹਨ। ਇਮਤਿਆਜ਼ ਮਾਸਰਟਸ਼ੈੱਫ ਆਸਟ੍ਰੇਲਿਆ ਸੀਜਨ-6 ਦੀ ਮੁਕਾਬਲੇਬਾਜ਼ ਸਾਰਾ ਟੋਡ ਦੇ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹਨ। ਸਾਰਾ ਇਮਤਿਆਜ਼ ਤੋਂ 14 ਸਾਲ ਛੋਟੀ ਹੈ ਅਤੇ ਇਕ ਬੱਚੇ ਦੀ ਮਾਂ ਹੈ।
Punjabi Bollywood Tadka
ਇਮਤਿਆਜ਼ ਅਤੇ ਸਾਰਾ ਦੋਵੇਂ ਹੀ ਇਕ ਵਾਰ ਵਿਆਹ ਕਰ ਚੁਕੇ ਹਨ ਸਾਰਾ ਦਾ ਵਿਆਹ ਪਹਿਲਾਂ ਦਵਿੰਦਰ ਗਾਰਚਾ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਦਸ ਸਾਲ ਦਾ ਬੇਟਾ ਵੀ ਹੈ। ਇਮਤਿਆਜ਼ ਵੀ ਪ੍ਰੀਤੀ ਅਲੀ ਨਾ ਵਿਆਹ ਦੇ ਬੰਧਨ 'ਚ ਬੱਝ ਚੁਕੇ ਸੀ ਪਰ 2012 'ਚ ਦੋਵੇ ਹੀ ਵੱਖ-ਵੱਖ ਹੋ ਗਏ ਸੀ।
Punjabi Bollywood Tadka
ਇਮਤਿਆਜ਼ ਅਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਸੀਰਿਅਲਸ 'ਨੈਨੰਦ ਕੁਰਕਸ਼ੇਤਰ' ਅਤੇ 'ਇਮਤਿਹਾਨ' ਦੇ ਡਾਈਰੈਕਸ਼ਨ ਨਾਲ ਕੀਤੀ ਸੀ। ਇਮਤਿਆਜ਼ ਅਲੀ ਦੀ ਡਾਇਰੈਕਟਰ ਦੇ ਤੌਰ 'ਤੇ ਪਹਿਲੀ ਫਿਲਮ 'ਸੋਚਾ ਨਾ ਥਾ' ਸੀ ਪਰ ਅਭੈ ਦਿਓਲ ਅਤੇ ਸੋਹਾ ਅਲੀ ਖਾਨ ਐਕਟਰ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ।
Punjabi Bollywood Tadka
ਇਮਤਿਆਜ਼ ਅਲੀ ਐਵਰਗ੍ਰੀਨ ਐਕਟਰ ਦਿਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਹਨ ਅਤੇ ਇਮਤਿਆਜ਼ ਦੇ ਮੁਤਾਬਕ 'ਦਿਲੀਪ ਕੁਮਾਰ ਅਜਿਹੇ ਐਕਟਰ ਹਨ ਜਿਨ੍ਹਾਂ ਦੁਆਰਾ ਸਿਰਫ ਦੇਖੇ ਜਾਣ 'ਤੇ ਹੀ ਕੋਈ ਵੀ ਅਦਾਕਾਰਾ ਕੰਬ ਸਕਦੀ ਸੀ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਇਮਤਿਆਜ਼ ਪਾਕਿਸਤਾਨੀ ਅਦਾਕਾਰਾ ਇਮਾਨ ਅਲੀ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਅਤੇ 2014 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਪਹਿਲਾਂ ਇਮਤਿਆਜ਼ ਦਾ ਆਪਣੀ ਪਤਨੀ ਨਾਲ 2012 'ਚ ਤਲਾਕ ਹੋ ਗਿਆ ਸੀ।
Punjabi Bollywood Tadka
ਇਮਤਿਆਜ਼ ਦੀ ਆਖਰੀ ਫਿਲਮ 'ਜਬ ਹੈਰੀ ਮੈੱਟ ਸੇਜਲ' ਰਿਲੀਜ਼ ਹੋਈ ਸੀ। ਸਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਇਸ ਫਿਲਮ ਦੇ ਐਕਟਰ ਸੀ। ਇਹ ਫਿਲਮ ਪਰਦੇ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ ਸੀ।ਫਿਲਮ 'ਰਾਕ ਸਟਾਰ' ਦੀ ਰਿਲੀਜ਼ ਤੋਂ ਪਹਿਲਾਂ ਇਮਤਿਆਜ਼ ਨੇ ਨਰਗਿਸ ਫਾਖਰੀ ਨੂੰ ਪਬਲਿਕ 'ਚ ਨਾ ਦਿਖਣ ਦੀ ਹਦਾਇਤ ਦਿੱਤੀ ਕਿਉਂਕਿ ਨਰਗਿਸ ਬਾਲੀਵੁੱਡ ਦੇ ਲਈ ਨਵਾਂ ਚਿਹਰਾ ਸੀ ਪਰ ਰਣਵੀਰ ਅਤੇ ਨਰਗਿਸ ਦੇ ਵਾਰ-ਵਾਰ ਪਬਲਿਕ 'ਚ ਜਾਣ ਦੀ ਵਜ੍ਹਾ ਨਾਲ ਇਹ ਸਰਪਰਾਈਜ਼ ਫਿੱਕਾ ਪੈ ਗਿਆ।
Punjabi Bollywood Tadka
ਰਣਵੀਰ ਕਪੂਰ ਦੇ ਨਾਲ 'ਰਾਕ ਸਟਾਰ' ਅਤੇ 'ਤਮਾਸ਼ਾ' ਵਰਗੀਆਂ ਫਿਲਮਾਂ ਡਾਇਰੈਕਟ ਕਰਨ ਵਾਲੇ ਡਾਇਰੈਕਟਰ ਇਮਤਿਆਜ਼ ਅਲੀ ਨੇ ਕਿਹਾ ਸੀ ਫਲਰਟ ਦੇ ਮਾਮਲੇ 'ਚ ਰਣਵੀਰ ਡਿਜਾਸਟਰ ਹੈ। ਇਮਤਿਆਜ਼ ਨੇ ਕਿਹਾ ਸੀ ਕਿ ਰਣਵੀਰ ਫਲਰਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ ਪਰ ਉਹ ਇਨ੍ਹਾਂ ਨਰਵਸ ਹੋ ਜਾਂਦੇ ਹਨ ਕਿ ਸਾਰਾ ਖੇਡ ਹੀ ਖਰਾਬ ਹੋ ਜਾਂਦਾ ਹੈ।
Punjabi Bollywood Tadka


Tags: Imtiaz AliBirthday Jab We Met Sarah Todd DatingCelebrity Chef ਇਮਤਿਆਜ਼ ਅਲੀ ਜਨਮਦਿਨ ਜਬ ਵੀ ਮੈੱਟ

Edited By

Neha Meniya

Neha Meniya is News Editor at Jagbani.