ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੀ ਬੇਟੀ ਇਨਾਇਆ ਬੀਤੇ ਦਿਨੀਂ ਇਕ ਸਾਲ ਦੀ ਹੋ ਗਈ ਹੈ। ਇਨਾਇਆ ਦੇ ਪਹਿਲੇ ਜਨਮਦਿਨ ਦੇ ਖਾਸ ਮੌਕੇ 'ਤੇ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਪਰ ਇਸ ਦੌਰਾਨ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦੇ ਲਾਡਲੇ ਬੇਟੇ ਤੈਮੂਰ ਅਲੀ ਖਾਨ ਨੇ ਸਾਰੀ ਲਾਈਮਲਾਈਟ ਲੁੱਟ ਲਈ।
ਦਰਅਸਲ ਤੈਮੂਰ ਮਾਂ ਕਰੀਨਾ ਨਾਲ ਪਾਰਟੀ 'ਚ ਪਹੁੰਚਿਆ ਸੀ ਪਰ ਦਿਲਚਸਪ ਗੱਲ ਇਹ ਹੈ ਕਿ ਜਿਵੇਂ ਹੀ ਤੈਮੂਰ ਗੱਡੀ ਤੋਂ ਹੇਠਾ ਉਤਰਿਆ ਤਾਂ ਕੈਮਰਿਆਂ ਨੂੰ ਸਾਹਮਣੇ ਦੇਖ ਕੇ ਬਹੁਤ ਪਿਆਰ ਨਾਲ ਮੀਡੀਆ ਨੂੰ 'ਹੈਲੋ' ਕਿਹਾ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਸ਼ਾਮ ਨੂੰ ਸੋਹਾ ਅਲੀ ਤੇ ਉਨ੍ਹਾਂ ਦੇ ਪਤੀ ਕੁਣਾਲ ਖੇਮੂ ਨੇ ਬੇਟੀ ਦੇ ਬਰਥਡੇ ਦੀ ਪਾਰਟੀ ਹੋਸਟ ਕੀਤੀ ਸੀ, ਜਿਸ ਤੈਮੂਰ ਮਾਂ ਕਰੀਨਾ ਨਾਲ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਉਹ ਇਨਾਇਆ ਦੀ ਪਾਰਟੀ ਤੋਂ ਪਹਿਲਾ ਮਹਿਮਾਨ ਬਣੇ।
ਜਨਮਦਿਨ ਦੇ ਇਸ ਮੌਕੇ 'ਤੇ ਅਦਾਕਾਰਾ ਨੇਹਾ ਧੂਪੀਆ ਨੇ ਵੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਨੇਹਾ ਬਰਥਡੇ ਗਰਲ ਇਨਾਇਆ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਇਹ ਤਸਵੀਰ ਸਿਵਮਿੰਗ ਪੂਲ ਕੀਤੀ ਹੈ, ਜਿਥੇ ਨੇਹਾ ਨਾਲ ਉਸ ਦੇ ਪਤੀ ਅੰਗਦ ਤੇ ਸੋਹਾ ਵੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਇਨਾਇਆ ਦਾ ਜਨਮ 29 ਸਤੰਬਰ 2017 ਨੂੰ ਮੁੰਬਈ 'ਚ ਹੋਇਆ ਸੀ।