FacebookTwitterg+Mail

Pics : ਬੇਹੱਦ ਕਿਊਟ ਅੰਦਾਜ਼ 'ਚ ਦਿਖੀ ਤੈਮੂਰ ਦੀ ਹਮਸ਼ਕਲ ਇਨਾਇਆ

inaaya naumi kemmu
08 March, 2018 12:58:41 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸਟਾਰਜ਼ ਨਾਲੋਂ ਉਨ੍ਹਾਂ ਦੇ ਬੱਚੇ ਜ਼ਿਆਦਾ ਲਾਈਮਲਾਈਟ 'ਚ ਰਹਿੰਦੇ ਹਨ। ਤੈਮੂਰ ਤੋਂ ਬਾਅਦ ਜੇਕਰ ਕੋਈ ਦੂਜਾ ਸਟਾਰ ਕਿੱਡ ਚਰਚਾ 'ਚ ਬਣ ਰਿਹਾ ਹੈ ਤਾਂ ਉਹ ਉਸਦੀ ਭੈਣ ਇਨਾਇਆ ਖੇਮੂ ਹੈ। ਸੋਹਾ ਅਲੀ ਖਾਨ ਦੀ ਬੇਟੀ ਅਤੇ ਸੈਫ ਅਲੀ ਖਾਨ ਦੀ ਭਾਣਜੀ ਇਨਾਇਆ ਦੀ ਲੁੱਕ ਤੈਮੂਰ ਦੀ ਯਾਦ ਦਿਵਾਉਂਦੀ ਹੈ।

Punjabi Bollywood Tadka
ਹਾਲ ਹੀ 'ਚ ਇਨਾਇਆ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਮੰਮੀ ਸੋਹਾ ਅਲੀ ਖਾਨ ਨਾਲ ਕਾਰ 'ਚ ਬੈਠੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਇਨਾਇਆ ਮੰਮੀ ਦੀ ਗੋਦ 'ਚ ਬੇਹੱਦ ਕਿਊਟ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕੁਣਾਲ ਖੇਮੂ ਤੇ ਸੋਹਾ ਅਲੀ ਖਾਨ ਦੀ ਲਾਡਲੀ ਹੂ-ਬ-ਹੂ ਤੈਮੂਰ ਦੀ ਹਮਸ਼ਕਲ ਲੱਗਦੀ ਹੈ। ਇਨਾਇਆ ਆਪਣੇ ਕਿਊਟ ਅੰਦਾਜ਼ ਨਾਲ ਬਾਲੀਵੁੱਡੇ ਦੇ ਸਟਾਰਕਿਡਜ਼ ਦੀ ਲਿਸਟ 'ਚ ਸ਼ਾਮਿਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਨਾਇਆ ਹਮੇਸ਼ਾ ਆਪਣੀਆਂ ਕਿਊਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Soha Ali Khan Inaaya Naumi Kemmu Taimur Cute Saif Ali Khan Bollywood Actress

Edited By

Kapil Kumar

Kapil Kumar is News Editor at Jagbani.