FacebookTwitterg+Mail

ਪਤਨੀ ਪੱਲਵੀ ਨੇ ਮਨਾਇਆ ਇੰਦਰ ਕੁਮਾਰ ਦਾ ਜਨਮਦਿਨ, ਤਸਵੀਰ ਪੋਸਟ ਕਰ ਲਿਖਿਆ ਇਹ ਭਾਵੁਕ ਮੈਸੇਜ

inder kumar
27 August, 2017 11:07:44 AM

ਮੁੰਬਈ— 'ਤੁਮਕੋ ਨਾ ਭੂਲ ਪਾਏਗੇ' ਤੇ 'ਵਾਂਟਿਡ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਇੰਦਰ ਕੁਮਾਰ ਨੇ 28 ਜੁਲਾਈ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। 43 ਸਾਲ ਦੀ ਉਮਰ 'ਚ ਇੰਦਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।

Punjabi Bollywood Tadka

26 ਅਗਸਤ ਨੂੰ ਇੰਦਰ ਦਾ 44ਵਾਂ ਜਨਮਦਿਨ ਸੀ। ਇਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਪੱਲਵੀ ਕੁਮਾਰ ਨੇ ਇੰਸਟਾਗ੍ਰਾਮ 'ਤੇ ਇੰਦਰ ਦਾ ਜਨਮਦਿਨ ਮਨਾਉਂਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ। ਪੱਲਵੀ ਨੇ ਇੰਦਰ ਦੀ ਤਸਵੀਰ ਅੱਗੇ ਕੇਕ ਰੱਖਿਆ ਹੈ, ਜਿਸ 'ਤੇ ਲਿਖਿਆ, 'ਵੀ ਲਵ ਯੂ ਬੂਬੂ'। ਪੱਲਵੀ ਨੇ ਤਸਵੀਰ ਦੇ ਨਾਲ ਲਿਖਿਆ, 'ਹੈਪੀ ਬਰਥਡੇ ਲਵ, ਮਿਸ ਯੂ ਸੋ ਮਚ।'

 

A post shared by Indra Kumar (@inderkumarrocks) on


ਇੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਮਾਮੂਮ' ਨਾਲ ਕੀਤੀ ਸੀ। ਆਪਣੇ ਫਿਲਮੀ ਕਰੀਅਰ 'ਚ ਉਨ੍ਹਾਂ ਨੇ 'ਤੁਮਕੋ ਨਾ ਭੂਲ ਪਾਏਗੇ', 'ਕੁੰਵਾਰ', 'ਮਸੀਹਾ', 'ਪੇਇੰਗ ਗੈਸਟ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ ਏਕਤਾ ਕਪੂਰ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਮਿਹਿਰ ਈਰਾਨੀ ਜਾ ਕਿਰਦਾਰ ਨਿਭਾਇਆ ਸੀ।


Tags: Inder KumarBirthday Celebrate Pallavi Kumar Instagramਇੰਦਰ ਕੁਮਾਰਪੱਲਵੀ ਕੁਮਾਰਇੰਸਟਾਗ੍ਰਾਮ