ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਕਰੀਬੀ ਦੋਸਤ ਅਤੇ ਫਿਲਮ-ਟੀ. ਵੀ. ਅਭਿਨੇਤਾ ਇੰਦਰ ਕੁਮਾਰ ਦਾ ਅੱਜ ਜਨਮਦਿਨ ਹੈ। ਉਸ ਦਾ ਜਨਮ 26 ਅਗਸਤ 1973 ਨੂੰ ਜੈਪੁਰ, ਰਾਜਸਥਾਨ 'ਚ ਹੋਇਆ ਸੀ। ਇੰਦਰ ਕੁਮਾਰ ਨੇ 90 ਦੇ ਦਹਾਕੇ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਅਕਸ਼ੈ ਕੁਮਾਰ ਨਾਲ 'ਖਿਲਾੜੀਓਂ ਕੇ ਖਿਲਾੜੀ' ਅਤੇ ਸਲਮਾਨ ਖਾਨ ਨਾਲ 'ਵਾਂਟੇਡ' 'ਚ ਕੰਮ ਕਰ ਚੁੱਕਾ ਹੈ।

ਇੰਦਰ ਕੁਮਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 'ਚ ਆਈ ਫਿਲਮ 'ਮਾਸੂਮ' ਨਾਲ ਕੀਤਾ ਸੀ ਪਰ ਇਹ ਫਿਲਮ ਫਲਾਪ ਰਹੀ। ਸੁਪਰਸਟਾਰ ਬਣਨ ਦੇ ਚੱਕਰ 'ਚ ਇੰਦਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਮਿਹਨਤਾਂ 'ਤੇ ਪਾਣੀ ਫਿਰ ਦਾ ਰਿਹਾ। ਜਦੋਂ ਲੀਡ ਹੀਰੋ ਦੇ ਤੌਰ 'ਤੇ ਇੰਦਰ ਕੁਮਾਰ ਇੰਡਸਟਰੀ 'ਚ ਨਾ ਚੱਲ ਸਕੇ ਤਾਂ ਮਜਬੂਰਨ ਉਸ ਨੂੰ ਫਿਲਮਾਂ 'ਚ ਸਾਈਡ ਰੋਲ ਕਰਨੇ ਪਏ।

ਆਪਣੀ ਪਛਾਣ ਬਣਾਉਣ ਲਈ ਸਾਲਾਂ ਤੱਕ ਉਸ ਦੀ ਮਿਹਨਤ ਜਾਰੀ ਰਹੀ। ਫਿਲਮਾਂ ਤਾਂ ਇੰਦਰ ਕੁਮਾਰ ਨੂੰ ਕਾਫੀ ਮਿਲੀਆਂ ਪਰ ਸਾਈਡ ਹੀਰੋ ਦੇ ਤੌਰ 'ਤੇ ਉਹ ਬਾਲੀਵੁੱਡ 'ਚ ਕਾਮਯਾਬੀ ਹਾਸਿਲ ਨਾ ਕਰ ਸਕੇ। ਇੰਦਰ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਟੀ. ਵੀ. ਦਾ ਸਹਾਰਾ ਲੈਣਾ ਪਿਆ।

ਉਹ ਮਸ਼ਹੂਰ ਟੀ. ਵੀ. ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਇੰਦਰ ਕੁਮਾਰ ਮਿਹਿਰ ਵਿਰਾਨੀ ਦੇ ਲੀਡ ਰੋਲ 'ਚ ਵੀ ਨਜ਼ਰ ਆਏ। ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਜਦੋਂ ਇੰਦਰ ਕੁਮਾਰ ਸੁਪਰਸਟਾਰ ਨਹੀਂ ਬਣ ਪਾਏ ਤਾਂ ਉਹ ਨਿਰਾਸ਼ ਹੋ ਗਏ ਅਤੇ ਇਸੇ ਨਿਰਾਸ਼ਾ 'ਚ ਉਨ੍ਹਾਂ ਨੇ ਸ਼ਰਾਬ ਨੂੰ ਗਲੇ ਲਗਾ ਲਿਆ ਸੀ।

ਦੱਸ ਦੇਈਏ ਕਿ ਇਕ ਗਲਤੀ ਨੇ ਇੰਦਰ ਕੁਮਾਰ ਦੇ ਕਰੀਅਰ ਨੂੰ ਤਬਾਹ ਹੀ ਕਰ ਦਿੱਤਾ। ਸਾਲ 2014 'ਚ ਇੰਦਰ ਕੁਮਾਰ ਇਕ ਰੇਪ ਕੇਸ 'ਚ ਫਸ ਗਏ, ਜਦੋਂ ਇਕ ਮਹਿਲਾ ਨੇ ਉਨ੍ਹਾਂ 'ਤੇ ਰੇਪ ਅਤੇ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ ਇੰਦਰ ਕੁਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ।

ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਪਰ ਇੰਦਰ ਕੁਮਾਰ ਦਾ ਕਰੀਅਰ ਤਬਾਹ ਹੁੰਦਾ ਚੱਲਿਆ ਗਿਆ। ਸ਼ਰਾਬ ਦੀ ਲੱਤ ਨੂੰ ਛੁਡਾਉਣ ਲਈ ਸਲਮਾਨ ਅੱਗੇ ਆਏ ਸਨ ਅਤੇ ਉਸ ਨੂੰ ਆਪਣੀਆਂ ਫਿਲਮਾਂ 'ਚ ਕੰਮ ਵੀ ਦਿੱਤਾ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਇੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਉਸ ਸਮੇਂ ਅੰਧੇਰੀ 'ਚ ਸਥਿਤ ਆਪਣੇ ਬੰਗਲੇ 'ਚ ਮੌਜੂਦ ਸਨ।
