FacebookTwitterg+Mail

Birth Anniversary: ਇਸ ਫਿਲਮ ਦੇ ਇਕ ਸੀਨ ਨੇ ਇੰਦਰ ਕੁਮਾਰ ਦਾ ਕਰੀਅਰ ਕਰ ਦਿੱਤਾ ਸੀ ਬਰਬਾਦ

inder kumar birth anniversary
26 August, 2019 11:18:30 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਕੋਸਟਾਰ ਰਹੇ ਇੰਦਰ ਕੁਮਾਰ ਦੀ ਅੱਜ ਬਰਥ ਐਨੀਵਰਸਰੀ ਹੈ। ਜੁਲਾਈ 2017 'ਚ ਇੰਦਰ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਸੀ। ਇੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 'ਚ ਫਿਲਮ 'ਮਾਸੂਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਇੰਦਰ ਕਈ ਫਿਲਮਾਂ 'ਚ ਨਜ਼ਰ ਆਏ ਪਰ ਕਦੇ ਸੋਲੋ ਹਿੱਟ ਨਾ ਦੇ ਸਕੇ। ਉਨ੍ਹਾਂ ਦੇ  ਕਰੀਅਰ 'ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ।  ਆਖਰੀ ਦਿਨਾਂ 'ਚ ਇੰਦਰ ਕੋਲ ਕੰਮ ਨਹੀਂ ਸੀ।

Punjabi Bollywood Tadka
ਅੱਜ ਇੰਦਰ ਦੇ ਜਨਮਦਿਨ 'ਤੇ ਤੁਹਾਨੂੰ ਇਕ ਅਜਿਹਾ ਕਿੱਸਾ ਦੱਸਦੇ ਹਨ, ਜਿਨ੍ਹੇ ਉਨ੍ਹਾਂ ਦਾ ਕਰੀਅਰ ਬਰਬਾਦ ਕਰ ਦਿੱਤਾ ਸੀ। ਇੰਦਰ, ਸਲਮਾਨ ਖਾਨ ਦੇ ਬੇਹੱਦ ਕਰੀਬ ਸਨ। ਇੰਦਰ ਦੇ ਮੁਸ਼ਕਲ ਦੌਰ 'ਚ ਸਲਮਾਨ ਨੇ ਹੀ ਉਨ੍ਹਾਂ ਦੀ ਮਦਦ ਕੀਤੀ ਸੀ। ਕੁਝ ਫਿਲਮਾਂ 'ਚ ਲੀਡ ਐਕਟਰ  ਦੇ ਤੌਰ 'ਤੇ ਕੰਮ ਕਰਨ ਵਾਲੇ ਇੰਦਰ ਦੀਆਂ ਫਿਲਮਾਂ ਫਲਾਪ ਰਹੀਆਂ। ਜਦੋਂ ਇੰਦਰ ਲੀਡ ਹੀਰੋ  ਦੇ ਤੌਰ 'ਤੇ ਨਾ ਚਲ ਸਕੇ ਤਾਂ ਉਨ੍ਹਾਂ ਨੂੰ ਮਜ਼ਬੂਰਨ ਸਪੋਰਟਿੰਗ ਹੀਰੋ ਦੇ ਰੋਲ ਕਰਨੇ ਪਏ। ਸਟਾਰ ਬਨਣ ਲਈ ਇੰਦਰ ਨੇ ਕਾਫੀ ਮਿਹਨਤ ਦੀ ਪਰ ਅਜਿਹਾ ਹੋ ਨਾ ਹੋ ਸਕਿਆ।

Punjabi Bollywood Tadka
ਫਿਲਮ 'ਮਸੀਹੇ' ਦੇ ਇਕ ਸੀਨ ਨੇ ਇੰਦਰ ਦਾ ਕਰੀਅਰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ।  ਡਾਇਰੈਕਟਰ ਪਾਰਥੋ ਘੋਸ਼ ਦੀ ਇਸ ਫਿਲਮ 'ਚ ਇੰਦਰ ਸੁਨੀਲ ਸ਼ੈੱਟੀ ਨਾਲ ਕੰਮ ਕਰ ਰਹੇ ਸਨ। ਫਿਲਮ 'ਚ ਹੈਲੀਕਾਪਟਰ ਦਾ ਇਕ ਸੀਨ ਸੀ। ਇੰਦਰ ਹੈਲੀਕਾਪਟਰ ਨਾਲ ਖੁਦ ਹੀ ਸਟੰਟ ਕਰ ਰਹੇ ਸਨ। ਅਚਾਨਕ ਇੰਦਰ ਉੱਡਦੇ ਹੋਏ ਹੈਲੀਕਾਪਟਰ ਤੋਂ ਹੇਠਾਂ ਡਿੱਗ ਪਏ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਡਾਕਟਰ ਨੇ ਉਨ੍ਹਾਂ ਨੂੰ ਤਿੰਨ ਸਾਲ ਤੱਕ ਬੈੱਡ ਰੈਸਟ ਲਈ ਕਿਹਾ। 

Punjabi Bollywood Tadka
ਤਿੰਨ ਸਾਲ ਤੱਕ ਇੰਦਰ ਫਿਲਮਾਂ ਤੋਂ ਦੂਰ ਰਹੇ। ਇਨ੍ਹਾਂ ਤਿੰਨ ਸਾਲਾਂ 'ਚ ਹੀ ਇੰਦਰ ਦਾ ਕਰੀਅਰ ਬਰਬਾਦ ਹੋ ਗਿਆ। ਸਾਲ 2004 'ਚ ਇਕ ਇੰਟਰਵਿਊ 'ਚ ਇੰਦਰ ਨੇ ਦੱਸਿਆ,''ਸ਼ੂਟਿੰਗ ਦੇ ਦੌਰਾਨ ਮੈਂ ਹੈਲੀਕਾਪਟਰ ਤੋਂ ਡਿੱਗ ਗਿਆ ਸੀ। ਡਾਕਟਰ ਨੇ ਮੈਨੂੰ ਤਿੰਨ ਸਾਲ ਦੀ ਬੈੱਡ ਰੈਸਟ ਦੱਸੀ ਸੀ। ਡਾਕਟਰ ਨੇ ਕਿਹਾ ਸੀ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਾ, ਇਸ ਦੀ ਉਮੀਦ ਘੱਟ ਹੈ।'' ਇਸ ਤੋਂ ਬਾਅਦ ਇੰਦਰ 'ਤੇ ਇਕ ਵੱਡਾ ਦੋਸ਼ ਲੱਗਾ। ਰੇਪ ਦੇ ਦੋਸ਼ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਇਕ ਇੰਟਰਵਿਯੂ 'ਚ ਕਿਹਾ ਸੀ, ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੇਰੀ ਧੀ ਬੀਮਾਰ ਪੈ ਗਈ ਸੀ। ਮੇਰੀ ਪਤਨੀ ਪੱਲਵੀ ਨੇ ਕਈ ਲੋਕਾਂ ਨਾਲ ਕਿਹਾ ਕਿ ਉਹ ਮੇਰੀ ਬੇਲ ਕਰਵਾ ਦੇਵੇ ਪਰ ਕੋਈ ਅੱਗੇ ਨਾ ਆਇਆ।

Punjabi Bollywood Tadka
ਇੰਦਰ ਨੇ ਕਿਹਾ ਮੇਰੇ ਕੋਲ ਇਨ੍ਹੇ ਪੈਸੇ ਵੀ ਨਹੀਂ ਸਨ ਕਿ ਮੈਂ ਕਿਰਾਏ 'ਤੇ ਇਕ ਘਰ ਲੈ ਸਕਾ। ਮੇਰਾ ਸਾਮਾਨ ਗੁਦਾਮ 'ਚ ਪਿਆ ਸੀ ਅਤੇ ਅਸੀਂ ਇਕ ਦੋਸਤ ਦੇ ਘਰ 'ਚ ਰਹਿ ਰਹੇ ਸਨ। ਸਿਰਫ ਇਕ ਸ਼ਖਸ ਉਸ ਸਮੇਂ ਸਾਡੇ ਨਾਲ ਖੜ੍ਹੀ ਸੀ, ਉਹ ਹਾਂ ਡੌਲੀ ਬਿੰਦਰਾ। ਉਨ੍ਹਾਂ ਤੋਂ ਇਲਾਵਾ ਫਿਲਮ ਇੰਡਸਟਰੀ 'ਚੋਂ ਕਿਸੇ ਨੇ ਮੈਨੂੰ ਇਕ ਫੋਨ ਵੀ ਨਾ ਕੀਤਾ।'' ਇਸ ਕੇਸ ਦੇ ਚਲਦਿਆਂ ਇੰਦਰ ਦੇ ਸਾਰੇ ਪੈਸੇ ਖਤਮ ਹੋ ਗਏ ਸਨ।


Tags: Inder KumarBirth AnniversaryMasoomKhiladiyon Ka KhiladiBollywood Celebrity News in Punjabiਬਾਲੀਵੁੱਡ ਸਮਾਚਾਰ

About The Author

Lakhan

Lakhan is content editor at Punjab Kesari