FacebookTwitterg+Mail

ਇੰਦਰ ਨੂੰ ਸ਼ਰਧਾਂਜਲੀ ਦੇਣ ਨਾ ਪਹੁੰਚੇ ਸਲਮਾਨ ਤੇ ਕਈ ਹੋਰ ਸਿਤਾਰੇ, ਸਿਰਫ ਇਨ੍ਹਾਂ ਹਸਤੀਆਂ ਨੇ ਕੀਤੀ ਸ਼ਿਰਕਤ

inder kumar prayer meet
02 August, 2017 01:14:20 PM

ਮੁੰਬਈ— ਸੋਮਵਾਰ ਨੂੰ ਮੁੰਬਈ ਦੇ ਜੁਹੂ ਸਥਿਤ ਇਸਕਾਨ ਮੰਦਰ 'ਚ ਅਭਿਨੇਤਾ ਇੰਦਰ ਕੁਮਾਰ ਦੀ ਪ੍ਰਾਥਨਾ ਸਭਾ ਰੱਖੀ ਗਈ ਸੀ। ਇਸ ਮੌਕੇ 'ਤੇ ਰਜਾ ਮੁਰਾਦ, ਰੋਨਿਤ ਰਾਏ, ਮੁਕੇਸ਼ ਰਿਸ਼ੀ, ਸੁਨੀਲ ਪਾਲ ਅਤੇ ਸਾਬਕਾ ਸਸੁਰ ਰਾਜੂ ਕਰੀਆ (ਪਹਿਲੀ ਪਤਨੀ ਸੋਨਲ ਕਰੀਆ ਦੇ ਪਿਤਾ) ਸਮੇਤ ਕਈ ਸਿਤਾਰੇ ਸ਼ਰਧਾਂਜਲੀ ਦੇਣ ਪਹੁੰਚੇ।

Punjabi Bollywood Tadkaਇਸ ਦੌਰਾਨ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਸ਼ਾਹਰੁਖ ਖਾਨ ਵਰਗੇ ਵੱਡੇ ਸਿਤਾਰੇ ਗਾਇਬ ਰਹੇ, ਜਿਸ ਨਾਲ ਇੰਦਰ ਕੁਮਾਰ ਨੇ ਸ੍ਰਕੀਨ ਸ਼ੇਅਰ ਕੀਤੀ ਸੀ। 44 ਸਾਲ ਦੇ ਇੰਦਰ ਕੁਮਰਾ ਦੀ ਮੌਤ ਵੀਰਵਾਰ ਰਾਤ 2 ਵਜੇ, ਉਸ ਦੇ ਸਥਿਤ ਫਲੈਟ 'ਚ ਹੋਇਆ ਸੀ। ਉਸ ਦੀ ਮੌਤ ਨੀਂਦ 'ਚ ਹੋ ਗਈ ਸੀ। 

Punjabi Bollywood Tadka
ਦੱਸ ਦਈਏ ਕਿ ਇੰਦਰ ਦੇ ਤਿੰਨ ਵਿਆਹ ਹੋਏ ਸਨ। ਉਨ੍ਹਾਂ ਦੀ ਪਹਿਲੀ ਪਤਨੀ ਸੋਨਲ ਕਰੀਆ (2003), ਦੂਜੀ ਪਤਨੀ ਕਮਲਜੀਤ ਕੌਰ (2009), ਜੋ ਕਿ ਇਕ ਮਾਡਲ ਸੀ ਅਤੇ ਸਾਲ 2013 'ਚ ਪਲੱਵੀ ਸਰਾਫ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ।

Punjabi Bollywood Tadka

ਇੰਦਰ ਕੁਮਾਰ ਦੀਆਂ ਦੋ ਬੇਟੀਆਂ ਵੀ ਹਨ। ਈਸ਼ਾ ਕੋਪੀਕਰ ਅਤੇ ਇੰਦਰ ਕੁਮਾਰ ਕਰੀਬ 11 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ। ਹਾਲਾਂਕਿ ਲੰਬੇ ਸਮੇਂ ਤੋਂ ਦੋਵੇਂ ਇਕ-ਦੂਜੇ ਦੇ ਸੰਪਰਕ 'ਚ ਨਹੀਂ ਸੀ। 
2014 'ਚ ਇੰਦਰ ਕੁਮਾਰ ਇਕ ਰੇਪ ਕੇਸ 'ਚ ਫੱਸ ਗਏ, ਜਦੋਂ ਇਕ ਮਹਿਲਾ ਨੇ ਉਨ੍ਹਾਂ 'ਤੇ ਰੇਪ ਅਤੇ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ।

Punjabi Bollywood Tadka

ਹਾਲਾਂਕਿ ਇੰਦਰ ਕੁਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ। ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਪਰ ਇੰਦਰ ਕੁਮਾਰ ਦਾ ਕੈਰੀਅਰ ਤਬਾਹ ਹੁੰਦਾ ਚੱਲਿਆ ਗਿਆ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityInder KumarPrayer Meet Salman Khan Isha KoppikarSonal Kariya