ਜਲੰਧਰ(ਬਿਊਰੋ)— 'ਨਾਮ', 'ਦੂਰ', 'ਅਧੂਰੀ', 'ਪੰਜਾਬੀ ਮੁੰਡੇ', 'ਦੁੱਖ', 'ਜੁਦਾਈ', 'ਸੋਹਣੀਏ', 'ਛੱਡਤਾ' ਤੇ 'ਜਿਸ ਦਿਨ ਦਾ ਸੋਹਣੀਏ' ਆਦਿ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲੇ ਨਾਮੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।
ਉਨ੍ਹਾਂ ਦਾ ਜਨਮ 16 ਅਕਤੂਬਰ ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਾਲ 1995 'ਚ 'ਨਸ਼ਾ ਜਵਾਨੀ ਦਾ' ਨਾਲ ਕੀਤੀ ਸੀ।
ਦੱਸ ਦੇਈਏ ਕਿ ਇੰਦਰਜੀਤ ਨਿੱਕੂ ਪੰਜਾਬੀ ਫਿਲਮ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ' 'ਚ ਵੀ ਅਦਾਕਾਰੀ ਦੇ ਜੋਹਰ ਦਿਖਾ ਚੁੱਕੇ ਹਨ। ਇੰਦਰਜੀਤ ਨਿੱਕੂ ਚੋਟੀ ਦੀ ਗਾਇਕੀ ਦੇ ਨਾਲ-ਨਾਲ ਚੰਗੇ ਐਕਟਰ ਵੀ ਹਨ।
ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਨੇ ਹਮੇਸ਼ਾ ਖਿੜੇ ਮੱਥੇ ਪਰਵਾਨ ਕੀਤਾ ਹੈ।
'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ' ਫਿਲਮ 'ਚ ਇੰਦਰਜੀਤ ਨਿੱਕੂ ਤੋਂ ਇਲਾਵਾ ਰਾਏ ਜੁਝਾਰ ਤੇ ਮੰਗੀ ਮਾਹਲ ਬਤੌਰ ਹੀਰੋ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਤੇ ਯੁਵਲੀਨ ਕੌਰ ਮੁੱਖ ਭੂਮਿਕਾ 'ਚ ਸਨ।