FacebookTwitterg+Mail

ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹੈ ਇੰਦਰਜੀਤ ਨਿੱਕੂ ਦਾ ਗੀਤ 'ਜੱਟ ਜਿਹਾ ਸਾਧ' (ਵੀਡੀਓ)

inderjit nikku new song jatt jiha saadh
10 June, 2020 04:27:40 PM

ਜਲੰਧਰ (ਬਿਊਰੋ) — ਧਰਤੀ ਦਾ ਅੰਨਦਾਤਾ ਜੋ ਕਿ ਪੂਰੀ ਦੁਨੀਆ ਲਈ ਅੰਨ ਉਗਾਉਂਦਾ ਹੈ ਪਰ ਇਹ ਅੰਨਦਾਤਾ ਖੁਦ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਜਿਉਂਦਾ ਹੈ। ਇਸ ਨੂੰ ਪੇਸ਼ ਕਰਦਾ ਹੈ ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦਾ ਗੀਤ 'ਜੱਟ ਜਿਹਾ ਸਾਧ'। ਇਸ ਗੀਤ 'ਚ ਇੰਦਰਜੀਤ ਨਿੱਕੂ ਨੇ ਅਜੋਕੇ ਸਮੇਂ 'ਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਹੈ। ਇਸ ਗੀਤ 'ਚ ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫ਼ਸਲ ਤੋਂ ਕਈ ਉਮੀਦਾਂ ਰੱਖਦਾ ਹੈ ਕਿ ਫ਼ਸਲ ਵੇਚ ਕੇ ਉਹ ਆਪਣਾ ਕਰਜ਼ ਉਤਾਰੇਗਾ ਅਤੇ ਆਪਣੇ ਘਰ ਵਾਲਿਆਂ ਦੀ ਹਰ ਰੀਝ ਪੂਰੀ ਕਰੇਗਾ ਪਰ ਕਿਸਾਨ ਦੇ ਪੱਲੇ ਨਮੋਸ਼ੀ ਤੋਂ ਸਿਵਾਏ ਕੁਝ ਵੀ ਹੱਥ ਨਹੀਂ ਆਉਂਦਾ ਕਿਉਂਕਿ ਕਦੇ ਕੁਦਰਤ ਕਿਸਾਨ ਨਾਲ ਨਾ ਇਨਸਾਫ਼ੀ ਕਰਦੀ ਹੈ ਅਤੇ ਕਦੇ ਮੰਡੀਆਂ 'ਚ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕੁਝ ਇਸ ਗੀਤ 'ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
'ਜੱਟ ਜਿਹਾ ਸਾਧ' ਗੀਤ ਦਾ ਵੀਡੀਓ

ਦੱਸ ਦਈਏ ਕਿ ਇੰਦਰਜੀਤ ਨਿੱਕੂ ਦੇ ਗੀਤ 'ਜੱਟ ਜਿਹਾ ਸਾਧ' ਦੇ ਬੋਲ ਹੈਪੀ ਮਨੀਲਾ ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਸੰਗੀਤ ਰੰਗਰੂਪ ਸੰਧੂ ਨੇ ਤਿਆਰ ਕੀਤਾ ਹੈ। ਫੀਮੇਲ ਮਾਡਲ ਦੇ ਤੌਰ 'ਤੇ ਅੰਸ਼ਿਕਾ ਅਰੋੜਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦੇ ਗੀਤ 'ਜੱਟ ਜਿਹਾ ਸਾਧ' ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Jatt Jiha SaadhInderjit NikkuHappy ManilaRangroop Sandhu

About The Author

sunita

sunita is content editor at Punjab Kesari