FacebookTwitterg+Mail

ਇਸ ਤਸਵੀਰ 'ਚ ਹੈ ਪ੍ਰਸਿੱਧ ਪੰਜਾਬੀ ਗਾਇਕ, ਕੀ ਤੁਸੀਂ ਪਛਾਣਿਆ ?

inderjit nikku shared childhood pic with his friends
23 October, 2019 03:35:03 PM

ਜਲੰਧਰ (ਬਿਊਰੋ) — ਸਿਤਾਰਿਆਂ ਵਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਬਾਲੀਵੁੱਡ ਦੀਆਂ ਹਸਤੀਆਂ ਵਲੋਂ ਜਿੱਥੇ ਲਗਾਤਾਰ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਰਾਜਵਿੰਦਰ ਜੱਸੜ, ਸ਼ਮਸ਼ੇਰ ਸਿੰਘ ਲਾਲੀ ਅਤੇ ਤੀਜੇ ਦਾ ਨਾਂ ਤੁਸੀਂ ਪਛਾਣ ਕੇ ਲਿਖੋ।''


ਇੰਦਰਜੀਤ ਨਿੱਕੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇੰਦਰਜੀਤ ਨਿੱਕੂ ਆਪਣੀ ਪੋਚਵੀਂ ਪੱਗ ਅਤੇ ਸਟਾਈਲ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਆਪਣੀ ਫਿੱਟਨੈੱਸ 'ਤੇ ਵੀ ਖਾਸ ਧਿਆਨ ਦਿੰਦੇ ਹਨ।


Tags: Inderjit NikkuShared Childhood PictureFriendsOld MemoriesPunjabi Singer

Edited By

Sunita

Sunita is News Editor at Jagbani.