FacebookTwitterg+Mail

ਭਗਵੰਤ ਮਾਨ ਦੇ ਨਕਸ਼ੇ ਕਦਮਾਂ 'ਤੇ ਸੰਨੀ ਦਿਓਲ, ਧਰਮਿੰਦਰ ਨੇ ਟਵੀਟ ਕਰਕੇ ਦਿੱਤੀ ਸ਼ਾਬਾਸ਼

india reached with help of sunny deol a woman stranded in kuwait
27 July, 2019 10:07:38 AM

ਮੁੰਬਈ (ਬਿਊਰੋ) : ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਨੂੰ ਉਨ੍ਹਾਂ ਦੇ ਪਿਤਾ ਅਤੇ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਸੰਨੀ ਨੂੰ ਕਿਹਾ ਕਿ ਉਹ ਜਨਤਾ ਵੱਲੋਂ ਚੁਣੇ ਗਏ ਹਨ ਅਤੇ ਇਸ ਅਹੁਦੇ ਨੂੰ ਨੌਕਰੀ ਸਮਝ ਕੇ ਕਰਨ ਆਪਣਾ ਫਰਜ਼ ਨਿਭਾਉਣ। ਅਸਲ 'ਚ ਧਰਮਿੰਦਰ ਨੇ ਆਪਣੇ ਬੇਟੇ ਦੀ ਤਾਰੀਫ ਕਰਦੇ ਹੋਏ ਇਹ ਸ਼ਬਦ ਲਿਖੇ ਹਨ। ਪਿਛਲੇ ਦਿਨੀਂ ਪੰਜਾਬ ਦੀ ਕੁਵੈਤ 'ਚ ਫਸੀ ਪੰਜਾਬੀ ਔਰਤ ਨੇ ਸੰਨੀ ਦਿਓਲ ਨੂੰ ਮਦਦ ਲਈ ਗੁਹਾਰ ਲਗਾਈ ਸੀ। ਹੁਣ ਸੰਨੀ ਦਿਓਲ ਕਰਕੇ ਉਹ ਆਪਣੇ ਘਰ ਪੰਜਾਬ 'ਚ ਆ ਗਈ ਹੈ। ਇਸ ਗੱਲ ਤੋਂ ਖੁਸ਼ ਹੋ ਬਾਲੀਵੁੱਡ ਦੇ ਗਰਮ-ਧਰਮ ਨੇ ਟਵੀਟ 'ਤੇ ਪੋਸਟ ਕਰਦੇ ਲਿਖਿਆ, “''ਨੌਕਰੀ ਸਮਝ ਕੇ ਫਰਜ਼ ਨਿਭਾਉਣਾ, ਸੰਨੀ ਬੇਟੇ। ਰੱਬ ਮਹਿਰ ਕਰੇ।''

ਦੱਸ ਦਈਏ ਕਿ ਸੰਨੀ ਦਿਓਲ ਨੇ ਭਾਰਤੀ ਅੰਬੈਸੀ ਦੀ ਮਦਦ ਨਾਲ ਕੁਵੈਤ 'ਚ ਫਸੀ ਮਹਿਲਾ ਨੂੰ ਲੱਭ ਲਿਆ ਸੀ। ਉਹ 26 ਜੁਲਾਈ ਨੂੰ ਭਾਰਤ ਵਾਪਸ ਆ ਗਈ ਹੈ। ਸੰਨੀ ਦੇ ਇਸ ਕੰਮ ਨਾਲ ਗੁਰਦਾਸ ਪੁਰ ਦੇ ਲੋਕਾਂ 'ਚ ਵੀ ਖੁਸ਼ੀ ਹੈ ਅਤੇ ਨਾਲ ਹੀ ਪਿਤਾ ਧਰਮਿੰਦਰ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਗਿਆ ਹੈ। ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਭਗਵੰਤ ਮਾਨ ਵਰਗਾ ਬਣਨ ਦੀ ਸਲਾਹ ਦਿੱਤੀ ਸੀ। ਹੁਣ ਲੱਗਦਾ ਹੈ ਕਿ ਸੰਨੀ ਦਿਓਲ ਨੇ ਇਸ ਸਲਾਹ ਨੂੰ ਪੱਲੇ ਬੰਨ੍ਹ ਲਿਆ ਹੈ ਅਤੇ ਭਗਵੰਤ ਮਾਨ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਨੀ ਨੇ ਭਗਵੰਤ ਮਾਨ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਦੀ ਤਿਆਰੀ ਕਰ ਲਈ ਹੈ।


Tags: Sunny DeolDharmendraTwitterKuwaitGurdaspurਸੰਨੀ ਦਿਓਲਧਰਮਿੰਦਰ

Edited By

Sunita

Sunita is News Editor at Jagbani.