FacebookTwitterg+Mail

India's Got Talent 8 : ਜਾਦੂਗਰ ਨੇ ਜਿੱਤੀ ਟਰਾਫੀ, ਇਨਾਮ 'ਚ ਮਿਲੇ 25 ਲੱਖ

india s got talent 8 winner javed khan
30 December, 2018 11:27:53 AM

ਮੁੰਬਈ (ਬਿਊਰੋ) : ਕਲਰਸ ਦੇ ਟੈਲੇਂਟ ਸ਼ੋਅ '' ਦਾ ਫਾਈਨਲ ਸ਼ਨੀਵਾਰ ਰਾਤ ਹੋਇਆ। ਛੋਟੇ ਪਰਦੇ ਦੇ ਇਸ ਸੁਪਰਹਿੱਟ ਸ਼ੋਅ ਦਾ ਇਹ 8ਵਾਂ ਸੀਜ਼ਨ ਸੀ, ਜਿਸ ਨੂੰ ਮਲਾਇਕਾ ਅਰੋੜ, ਕਰਨ ਜੌਹਰ ਤੇ ਕਿਰਨ ਖੇਰ ਨੇ ਜੱਜ ਕੀਤਾ। ਇਸ ਵਾਰ ਸ਼ੋਅ 'ਚ ਟਰਾਫੀ ਜਿੱਤੀ ਮੁੰਬਈ ਦੇ ਇਕ ਜਾਦੂਗਰ ਨੇ। ਇਸ ਦਾ ਨਾਂ ਜਾਵੇਦ ਹੈ। ਫਾਈਨਲ ਰਾਊਂਡ 'ਚ ਜਾਵੇਦ ਨਾਲ 4 ਫਾਈਨਲਿਸਟ ਸਨ। ਉਨ੍ਹਾਂ 'ਚ ਜ਼ਬਰਦਸਤ ਟਕਰ ਹੋਈ। ਸ਼ਨੀਵਾਰ ਰਾਤ ਗ੍ਰੈਂਡ ਫਿਨਾਲੇ 'ਚ ਮੁੰਬਈ ਦੇ ਜਾਦੂਗਰ ਜਾਵੇਦ ਦੀ ਟੱਕਰ 100 ਲਾਈਵ ਐਕਸਪੀਰੀਅੰਸ ਬੈਂਡ ਨਾਲ ਹੋਈ। ਦੋਵਾਂ 'ਚ ਇਕ ਤਰ੍ਹਾਂ ਨਾਲ ਟਾਈ ਦੀ ਨੌਬਤ ਆ ਗਈ ਪਰ ਇਸ ਪਹੇਲੀ ਨੂੰ ਸੁਲਝਾਉਂਦੇ ਹੋਏ ਕਰਨ ਜੌਹਰ ਨੇ ਜਾਵੇਦ ਨੂੰ ਵਿਜੇਤਾ ਘੋਸ਼ਿਤ ਕੀਤਾ।

Punjabi Bollywood Tadka
ਦੱਸ ਦੇਈਏ ਕਿ ਜੇਤੂ ਦੀ ਚੋਣ ਫੈਨਜ਼ ਦੀ ਵੋਟਿੰਗ ਤੇ ਜੱਜ ਦੇ ਫੈਸਲੇ ਨੂੰ ਮਿਲਾ ਕੇ ਲਿਆ ਗਿਆ। ਮੁੰਬਈ ਦੇ ਮਲਾਡ ਇਲਾਕੇ 'ਚ ਰਹਿਣ ਵਾਲੇ ਜਾਵੇਦ ਲਈ ਜਿੱਤ ਬਹੁਤ ਮਾਇਨੇ ਰੱਖਦੀ ਹੈ। ਉਸ ਦੇ ਪਿਤਾ ਆਟੋ ਡਰਾਇਵਰ ਹੈ। ਉਨ੍ਹਾਂ ਨੇ ਆਪਣੇ ਬੇਟੇ ਨੂੰ ਪੜਾਉਣ ਲਈ ਕਾਫੀ ਸੰਘਰਸ਼ ਕੀਤਾ ਹੈ। ਜਾਵੇਦ ਉਂਝ ਤਾਂ ਪ੍ਰੋਫੈਸ਼ਨ ਨਾਲ ਮੈਕੇਨਿਕਲ ਇੰਜੀਨੀਅਰ ਹੈ ਪਰ ਬਚਪਨ ਤੋਂ ਉਸ ਨੂੰ ਜਾਦੂ ਸਿੱਖਣ 'ਚ ਦਿਲਚਸਪੀ ਰਹੀ। ਸ਼ੋਅ 'ਚ ਸਭ ਤੋਂ ਜ਼ਿਆਦਾ ਮਨੋਰੰਜਨ ਇਸ ਵਾਰ ਹੋਸਟ ਭਾਰਤੀ ਸਿੰਘ ਤੇ ਰਿਤਿਕ ਧੰਜਾਨੀ ਨੇ ਦਰਸ਼ਕਾਂ ਨੂੰ ਕੀਤਾ। ਸ਼ੋਅ ਦੇ ਫਾਈਨਲ 'ਚ ਭਾਰਤੀ ਸਿੰਘ ਦੇ ਪਤੀ ਹਰਸ਼ ਵੀ ਇਸ ਫਿਨਾਲੇ ਸਮਾਰੋਹ 'ਚ ਸ਼ਾਮਲ ਹੋਏ ਸਨ।
 


Tags: Indias Got Talent Season 8 Javed Khan Kirron Kher Karan Johar Bollywood Celebrity

Edited By

Sunita

Sunita is News Editor at Jagbani.