FacebookTwitterg+Mail

ਟੀਮ ਇੰਡੀਆ ਦੀ ਜਰਸੀ 'ਤੇ ਕੁਮੈਂਟ ਕਰਕੇ ਟਰੋਲ ਹੋਈ ਹੁਮਾ ਕੁਰੈਸ਼ੀ

india vs england world cup
02 July, 2019 12:21:53 PM

ਮੁੰਬਈ(ਬਿਊਰੋ)- ਐਤਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਕਾਰ ਹੋਏ ਮੁਕਾਬਲੇ 'ਚ ਟੀਮ ਇੰਡੀਆ ਭਗਵਾ ਅਤੇ ਨੀਲੇ ਕਲਰ ਦੀ ਨਵੀਂ ਜਰਸੀ 'ਚ ਮੈਦਾਨ 'ਚ ਉਤਰੀ ਸੀ। ਹਾਲਾਂਕਿ, ਭਾਰਤ ਇਹ ਮੈਚ 31 ਰਣਾਂ ਨਾਲ ਹਾਰ ਗਿਆ। ਮੈਚ ਤੋਂ ਬਾਅਦ ਅਦਾਕਾਰਾ ਹੁਮਾ ਕੁਰੈਸ਼ੀ ਨੇ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੀ ਜਰਸੀ ਬਦਲਣ ਦੀ ਮੰਗ ਕੀਤੀ ਹੈ। ਇਸ ਦੇ ਕਾਰਨ ਉਹ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ। ਹੁਮਾ ਕੁਰੈਸ਼ੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਮੈਂ ਕਿਸੇ ਅੰਧਵਿਸ਼ਵਾਸ ਨੂੰ ਮੰਨਦੀ ਨਹੀਂ ਹਾਂ ਪਰ ਪਲੀਜ਼ ਕੀ ਅਸੀਂ ਬਲੂ ਜਰਸੀ 'ਚ ਵਾਪਸ ਪਰਤ ਸਕਦੇ ਹਾਂ। ਕਾਫੀ ਕੁਝ ਕਹਿ ਦਿੱਤਾ ਗਿਆ ਹੈ। ਹੁਮਾ ਦਾ ਇਹ ਕੁਮੈਂਟ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆਇਆ ਹੈ।

Punjabi Bollywood Tadka
ਹੁਮਾ ਦੇ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ,''ਕਿਉਂ ਤੁਹਾਨੂੰ ਭਗਵਾ ਕਲਰ ਦੀ ਜਰਸੀ ਤੋਂ ਕੀ ਪ੍ਰੇਸ਼ਾਨੀ ਹੈ।'' ਉਥੇ ਹੀ, ਇਕ ਹੋਰ ਨੇ ਲਿਖਿਆ,''ਇਸ ਕੁਮੈਂਟ ਦੀ ਕੀ ਜ਼ਰੂਰਤ ਸੀ। ਇਸ 'ਚ ਜਰਸੀ ਦਾ ਕਲਰ ਕਿੱਥੋ ਆ ਗਿਆ।'' ਅਨੁਜ ਜੈਨ ਨਾਮ ਦੇ ਯੂਜ਼ਰ ਨੇ ਲਿਖਿਆ,''ਤੁਹਾਨੂੰ ਭਗਵਾ ਜਰਸੀ ਤੋਂ ਕੀ ਪ੍ਰੇਸ਼ਾਨੀ ਹੈ।''

Punjabi Bollywood Tadka
ਕਿਉਂ ਬਦਲੀ ਗਈ ਟੀਮ ਇੰਡੀਆ ਦੀ ਜਰਸੀ
ਟੀਮ ਇੰਡੀਆ ਵਰਲਡ ਕੱਪ 'ਚ ਹੁਣ ਤੱਕ ਬਲੂ ਕਲਰ ਦੀ ਜਰਸੀ 'ਚ ਖੇਡ ਰਹੀਆਂ ਸਨ। ਟੀਮ ਇੰਡੀਆ ਨੂੰ ਇਹ ਬਦਲਾਅ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤ ਅਤੇ ਇੰਗਲੈਂਡ ਦੋਵਾਂ ਟੀਮਾਂ ਦੀ ਜਰਸੀ ਦਾ ਰੰਗ ਇਕੋ ਵਰਗਾ ਹੋ ਗਿਆ ਸੀ। ਅਜਿਹੇ 'ਚ ਮਹਿਮਾਨ ਟੀਮ ਨੂੰ ਆਪਣੇ ਰੇਗੂਲਰ ਜਰਸੀ ਦੀ ਥਾਂ ਦੂਜੀ ਜਰਸੀ ਨਾਲ ਮੈਦਾਨ 'ਚ ਉਤਰਣਾ ਪਿਆ।
Punjabi Bollywood Tadka


Tags: India Vs England World CupHuma QureshiICC World Cup 2019TwitterBollywood celebrity News in Punjabi ਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari