FacebookTwitterg+Mail

'ਆਸ਼ਕੀ' ਵਰਗੀ ਹਿੱਟ ਫ਼ਿਲਮ ਦੇਣ ਵਾਲੀ ਅਨੂੰ ਅਗਰਵਾਲ ਨੇ ਦੱਸੀ ਆਪਣੀ ਦਰਦ ਭਰੀ ਕਹਾਣੀ (ਵੀਡੀਓ)

indian  anu aggarwal
13 June, 2020 09:24:08 AM

ਮੁੰਬਈ (ਵੈੱਬ ਡੈਸਕ) — 90 ਦੇ ਦਹਾਕੇ 'ਚ ਲੋਕਾਂ ਨੂੰ 'ਆਸ਼ਕੀ' ਸਿਖਾਉਣ ਵਾਲੀ ਹੀਰੋਇਨ ਅਨੂੰ ਅਗਰਵਾਲ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹੈ। ਇਸ ਅਦਾਕਾਰਾ ਦਾ ਲੁੱਕ ਬਿਲਕੁਲ ਬਦਲ ਚੁੱਕਿਆ ਹੈ। ਸਾਲ 1996 'ਚ ਇਸ ਦੀ ਆਖਰੀ ਫ਼ਿਲਮ ਆਈ ਸੀ। ਅਨੂੰ ਨੇ ਆਪਣੇ 7 ਸਾਲਾਂ ਦੇ ਕਰੀਅਰ 'ਚ ਸਾਊਥ ਦੀਆਂ ਫ਼ਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਇੰਨ੍ਹਾਂ ਹੀ ਨਹੀਂ ਸਗੋਂ ਉਹ ਟੀ. ਵੀ. 'ਤੇ ਵੀ ਕੰਮ ਕਰ ਚੁੱਕੀ ਹੈ।

ਹਾਲ ਹੀ 'ਚ ਅਨੂੰ ਅਗਰਵਾਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਜ਼ਿੰਦਗੀ ਦੇ ਦਰਦ ਤੇ ਤਜ਼ਰਬੇ ਦਾ ਵੇਰਵਾ (ਬਿਊਰਾ) ਦਿੱਤਾ ਹੈ। ਅਨੂੰ ਅਗਰਵਾਲ ਵੀਡੀਓ 'ਚ ਆਖ ਰਹੀ ਹੈ ਕਿ ਉਸ ਨੂੰ ਦੇਸ਼ ਦੀ ਪਹਿਲੀ ਸੁਪਰ ਮਾਡਲ ਹੋਣ ਦਾ ਤਗਮਾ ਹਾਸਲ ਹੈ। ਉਹ ਕਹਿੰਦੀ ਹੈ ਕਿ ਉਸ ਦੌਰ 'ਚ ਡਿਜੀਟਲ ਮੀਡੀਆ ਇੰਨ੍ਹਾਂ ਪ੍ਰਚਲਿਤ ਨਹੀਂ ਸੀ। ਜੇਕਰ ਇਹ ਸਭ ਹੁੰਦਾ ਤਾਂ ਅੱਜ ਸਭ ਨੂੰ ਪਤਾ ਹੁੰਦਾ ਕਿ ਮੈਂ ਸੁਪਰ ਮਾਡਲ ਸੀ। ਨੀਲੀ ਜੀਨਸ 'ਚ ਆਈ ਮੇਰੀ ਤਸਵੀਰ ਸਭ ਦੇ ਜ਼ਿਹਨ 'ਚ ਸੀ।
Image
ਦੱਸਣਯੋਗ ਹੈ ਕਿ ਸਾਲ 1999 'ਚ ਅਨੂੰ ਅਗਰਵਾਲ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ। ਇਸ ਹਾਦਸੇ 'ਚ ਉਨ੍ਹਾਂ ਦੀ ਯਾਦਦਾਸ਼ਤ ਚਲੀ ਗਈ ਸੀ। ਇੱਥੋਂ ਤੱਕ ਕਿ ਉਹ 29 ਦਿਨ ਕੋਮਾ 'ਚ ਵੀ ਰਹੀ ਸੀ।
Image


Tags: Anu AggarwalIndian ModelAashiquiIsi BahaneKing Uncle

About The Author

sunita

sunita is content editor at Punjab Kesari