FacebookTwitterg+Mail

ਕ੍ਰੇਨ ਕ੍ਰੈਸ਼ ਹਾਦਸੇ 'ਚ ਮਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਦੇਣਗੇ ਕਮਲ ਹਸਨ

indian 2 accident kamal haasan to donate rs 1 crore
21 February, 2020 09:49:26 AM

ਮੁੰਬਈ (ਬਿਊਰੋ) — ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਕਮਲ ਹਸਨ ਅਤੇ ਕਾਜਲ ਅਗਰਵਾਲ ਵਰਗੇ ਸਿਤਾਰੇ ਵਾਲ-ਵਾਲ ਬਚੇ ਹਨ ਪਰ ਸੈੱਟ 'ਤੇ ਮੌਜੂਦ 3 ਮੈਬਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇਕ ਫਿਲਮ ਦਾ ਅਸਿਸਟੈਂਟ ਡਾਇਰੈਕਟਰ ਵੀ ਸੀ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 10 ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਜਲਦ ਹੀ ਕਮਲ ਹਸਨ ਹਸਪਤਾਲ ਪਹੁੰਚੇ ਸਨ। ਇਸ ਤੋਂ ਬਾਅਦ ਉਹ ਮੀਡੀਆ ਦੇ ਰੂ-ਬ-ਰੂ ਵੀ ਹੋਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਕਮਲ ਹਸਨ ਨੇ ਕਿਹਾ, ''ਇਹ ਘਟਨਾ ਸਾਫ ਕਰਦੀ ਹੈ ਕਿ ਮਨੋਰੰਜਨ ਜਗਤ 'ਚ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ 'ਤੇ ਹੁਣ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਮੈਂ ਅੱਜ ਸਵੇਰੇ ਹੀ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਕਿ ਇਕ ਇੰਡਸਟਰੀ ਦੇ ਤੌਰ 'ਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਪਰ ਨਿੱਜੀ ਤੌਰ 'ਤੇ ਬੇਹੱਦ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ ਕਿ ਜੋ ਲੋਕ ਕਰੋੜਾਂ ਦੀ ਲਾਗਤ 'ਚ ਬਣਨ ਵਾਲੀ ਫਿਲਮ ਲਈ ਕੰਮ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਅਸੀਂ ਪੂਰੀ ਸੁਰੱਖਿਆ ਵੀ ਮੁਹੱਈਆ ਨਹੀਂ ਕਰਵਾ ਪਾਉਂਦੇ। ਉਥੇ ਹੀ ਉਨ੍ਹਾਂ ਕਿਹਾ ਕਿ ਮੈਂ ਇਸ ਹਾਦਸੇ 'ਚ ਜਾਨ ਗੁਵਾ ਚੁੱਕੇ ਸਾਡੇ ਸਾਥੀਆਂ ਦੇ ਪਰਿਵਾਰਾਂ ਨੂੰ 1 ਕਰੋੜ ਦਾਨ ਕਰ ਰਿਹਾ ਹਾਂ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਚੇਨਈ ਦੇ ਈ. ਵੀ. ਪੀ. ਸਟੂਡੀਓ 'ਚ ਕ੍ਰੇਨ ਕ੍ਰੈਸ਼ ਦੇ ਚਲਦੇ ਵਾਪਰਿਆ ਹੈ। ਇਸ ਹਾਦਸੇ 'ਚ ਫਿਲਮ ਨਾਲ ਜੁੜੇ 3 ਲੋਕਾਂ ਦੀ ਮੌਤ ਹੋ ਗਈ।|ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਫਿਲਮ 'ਇੰਡੀਅਨ 2' ਦੀ ਸ਼ੂਟਿੰਗ ਈ. ਵੀ. ਪੀ. ਅਸਟੇਟ ਸਪਾਟ 'ਤੇ ਚੱਲ ਰਹੀ ਸੀ। ਇਹ ਹਾਦਸਾ 19 ਫਰਵਰੀ ਰਾਤ ਕਰੀਬ 9.30 ਵਜੇ ਵਾਪਰਿਆ ਹੈ।


Tags: Indian 2 AccidentDonate Rs 1 CroreKamal HaasanKajal AggarwalIndian 2KrishnaChandranMadhuBollywood Celebrity

About The Author

sunita

sunita is content editor at Punjab Kesari