ਮੁੰਬਈ (ਬਿਊਰੋ) — ਅੱਜ ਭਾਰਤੀ ਸੈਨਾ ਦਿਵਸ ਹੈ, ਜਿਥੇ ਅੱਜ ਦੇ ਦਿਨ ਅਸੀਂ ਉਨ੍ਹਾਂ ਭਾਰਤੀ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਦੀ ਹਿੰਮਤ ਤੇ ਵੀਰਤਾ ਅਰਬਾਂ ਲੋਕਾਂ ਦੇ ਦੇਸ਼ ਦੀ ਰੱਖਿਆ ਕਰਨ 'ਚ ਮਦਦ ਕਰਦੀ ਹੈ।
ਅਜਿਹੇ 'ਚ ਬਾਲੀਵੁੱਡ ਸਿਤਾਰਿਆਂ ਨੇ ਵੀ ਦੇਸ਼ ਦੇ ਵੀਰ ਜਵਾਨਾਂ ਨੂੰ ਅੱਜ ਦੇ ਦਿਨ ਵਧਾਈ ਦਿੱਤੀ ਹੈ ਤੇ ਧੰਨਵਾਦ ਕਿਹਾ ਹੈ।
ਅੱਜ ਭਾਰਤੀ ਸੈਨਾ ਆਪਣਾ 71ਵਾਂ ਸੈਨਾ ਦਿਵਸ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਖਾਸ ਟਵੀਟ ਕੀਤੇ ਹਨ।
ਅਨੁਪਮ ਖੇਰ ਨੇ ਦੇਸ਼ ਦੀ ਸੈਨਾ ਲਈ ਲਿਖਿਆ, ''ਸਾਡਾ ਝੰਡਾ ਇਸ ਲਈ ਨਹੀਂ ਉੱਡਦਾ ਕਿਉਂਕਿ ਹਵਾ ਉਸ ਨੂੰ ਹਿਲਾਉਂਦੀ ਹੈ, ਉਹ ਹਰੇਕ ਸੈਨਿਕ ਦੇ ਆਖਰੀ ਸਾਹ ਨਾਲ ਉੱਡਦਾ ਹੈ, ਜੋ ਉਸ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।''
ਇਸ ਤੋਂ ਇਲਾਵਾ ਅਰਜੁਨ ਕਪੂਰ ਨੇ ਦੇਸ਼ ਦੀ ਸੈਨਾ ਮਾਮ ਲਿਖਿਆ ਖਾਸ ਸੰਦੇਸ਼।
ਰਣਦੀਪ ਹੁੱਡਾ ਨੇ ਲਿਖਿਆ, ''ਅਸੀਂ ਚੈਨ ਨਾਲ ਸੋਂਦੇ ਹਾਂ ਕਿਉਂਕਿ ਉਥੇ ਕੋਈ ਹੈ ਜੋ ਸਾਡੀ ਸ਼ਾਂਤੀ ਦੀ ਰੱਖਿਆ ਲਈ ਜਾਗ ਰਿਹਾ ਹੈ। ਸਾਡੀ ਆਜ਼ਾਦੀ ਲਈ ਆਪਣਾ ਜੀਵਨ ਲਾਉਣ ਵਾਲੇ ਕਈ ਲੋਕਾਂ ਨੂੰ, ਰੱਖਿਆ ਕਰਨ ਵਾਲੇ ਸੈਨਿਕਾਂ ਨੂੰ ਮੇਰਾ ਪ੍ਰਣਾਮ।''