FacebookTwitterg+Mail

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਿਨੇ ਐਸੋਸੀਏਸ਼ਨ ਦਾ ਵੱਡਾ ਕਦਮ

indian cine workers association
18 February, 2019 04:16:14 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਦੇਸ਼ 'ਚ ਪਾਕਿਸਤਾਨ ਖਿਲਾਫ ਕਾਫੀ ਗੁੱਸਾ ਜ਼ਾਹਿਰ ਹੈ। ਉਥੇ ਇਸ ਗੱਲ ਨਾਲ ਬਾਲੀਵੁੱਡ 'ਚ ਵੀ ਕਾਫੀ ਰੋਸ ਹੈ। ਬਾਲੀਵੁੱਡ ਦੇ ਕਾਫੀ ਦਿੱਗਜ਼ ਸਟਾਰਸ ਨੇ ਸ਼ਹੀਦਾਂ ਪ੍ਰਤੀ ਆਪਣੀ-ਆਪਣੀ ਸੰਵੇਦਨਾਵਾਂ ਬਿਆਨ ਕਰਦੇ ਹੋਏ ਇਸ ਕਾਇਰਤਾ ਹਮਲੇ ਦੀ ਨਿੰਦਿਆ ਕੀਤੀ, ਉਥੇ ਹੀ ਹੁਣ ਇਸ ਮਾਮਲੇ 'ਚ ਸਿਨੇ ਐਸੋਸੀਏਸ਼ਨ ਨੇ ਇਕ ਵੱਡਾ ਕਦਮ ਉਠਾਇਆ ਗਿਆ ਹੈ।

 

ਆਲ ਇੰਡੀਆ ਸਾਈਨ ਵਰਕਰਸ ਐਸੋਸੀਏਸ਼ਨ ਨੇ ਜਨਰਲ ਸਕੱਤਰ ਰੋਨਕ ਸੁਰੇਸ਼ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ''ਅਸੀਂ ਸਾਰਿਆਂ ਲਈ ਦੇਸ਼ ਪਹਿਲਾ ਹੈ ਅਤੇ ਅਸੀਂ ਸਾਰੇ ਦੇਸ਼ ਨਾਲ ਖੜ੍ਹੇ ਹਾਂ।'' ਉਥੇ ਹੀ ਉਨ੍ਹਾਂ ਨੇ ਇਕ ਲਿਖਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਵਲੋਂ ਪਾਕਿਸਤਾਨੀ ਐਕਟਰੈੱਸ ਤੇ ਆਰਟਿਸਟ 'ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਵੀ ਜੇਕਰ ਕੋਈ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ 'ਤੇ ਵੀ ਐਸੋਸੀਏਸ਼ਨ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।


ਇਸ ਤੋਂ ਪਹਿਲਾ ਬੀਤੇ ਦਿਨੀਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਾਇਜ਼ ਨੇ ਪੁਲਵਾਮਾ ਹਮਲੇ ਵਿਰੋਧ 'ਚ ਦੁਪਹਿਰ ਦੋ ਤੋਂ ਚਾਰ ਵਜੇ ਤੱਕ ਬੰਦ ਬੁਲਾਇਆ ਸੀ ਅਤੇ ਇਸ ਦਿਨ ਨੂੰ ਕਾਲਾ ਦਿਵਸ ਵੀ ਘੋਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਜਿਥੇ ਸ਼ਹੀਦਾਂ ਤੇ ਉਸ ਦੇ ਪਰਿਵਾਰ ਲਈ ਸੰਵੇਦਨਾ ਪ੍ਰਗਟ ਕੀਤੀ ਗਈ ਤਾਂ ਉੱਥੇ ਪਾਕਿਸਤਾਨ ਦੇ ਵਿਰੋਧ 'ਚ ਖੂਬ ਨਾਰੇ ਲੱਗੇ। ਇਸ ਪ੍ਰਦਰਸ਼ਨ ਦੌਰਾਨ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਇਜ਼ ਨੇ ਪਾਕਿਸਤਾਨੀ ਆਰਟਿਸਟ ਨੂੰ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ 'ਚ ਪੂਰੀ ਤਰ੍ਹਾਂ ਨਾਲ ਬੈਨ ਕਰਨ ਦੀ ਮੰਗ ਰੱਖੀ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪਾਕਿਸਤਾਨ ਖਿਲਾਫ ਖੂਬ ਨਾਰੇ ਲੱਗੇ।


Tags: Indian Cine Workers Association Pulwama Terror Attack Jammu and Kashmir Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.