FacebookTwitterg+Mail

Indian Ideal 11 : ਮੁੰਡਿਆਂ ਦਾ ਦਬਦਬਾ ਕਾਇਮ, ਪੰਜਾਬ ਦੇ ਤਿੰਨ ਨੌਜਵਾਨ Top 10 'ਚ ਸ਼ਾਮਲ

indian ideal 11   sunny  rishabh chaturvedi and ridham kalyan top 10
26 November, 2019 09:51:29 AM

ਮੁੰਬਈ (ਬਿਊਰੋ) : ਟੀ. ਵੀ. ਦੇ ਗਾਇਕੀ ਪ੍ਰੋਗਰਾਮ 'ਇੰਡੀਅਨ ਆਈਡਲ' 'ਚ ਪੰਜਾਬੀ ਨੌਜਵਾਨਾਂ ਦਾ ਜਲਵਾ ਬਰਕਰਾਰ ਹੈ। ਸ਼ੋਅ 'ਚ ਪੰਜਾਬ ਇੱਕੋ ਇਕ ਅਜਿਹਾ ਸੂਬਾ ਹੈ, ਜਿਸ ਦੇ ਤਿੰਨ ਨੌਜਵਾਨ ਟਾਪ 10 'ਚ ਹਨ। ਨਤੀਜੇ ਜੋ ਵੀ ਰਹਿਣ ਪਰ ਪੰਜਾਬ ਦੇ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਦੇਸ਼ ਭਰ 'ਚ ਧੁੰਮਾਂ ਪਾਈਆਂ ਹੋਈਆਂ ਹਨ। ਸ਼ੋਅ ਦੇ ਸਭ ਤੋਂ ਜ਼ਿਆਦਾ ਚਰਚਿਤ ਮੁਕਾਬਲੇਬਾਜ਼ ਸਨੀ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਅੰਮ੍ਰਿਤਸਰ ਦੇ ਦੋ ਨੌਜਵਾਨ ਰਿਸ਼ਭ ਚਤੁਰਵੇਦੀ ਤੇ ਰਿਧਮ ਕਲਿਆਣ ਵੀ ਖੂਬ ਜਲਵਾ ਦਿਖਾ ਰਹੇ ਹਨ। ਹਾਲਾਂਕਿ ਸਖਤ ਮੁਕਾਬਲੇ ਦਰਮਿਆਨ ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਰਿਆਜ਼ ਵੀ ਖੂਬ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨ 'ਤੇ ਬੂਟ ਪਾਲਿਸ਼ ਕਰਨ ਵਾਲੇ ਸਨੀ ਦੇ ਬਠਿੰਡਾ ਦੀ ਗਲੀ-ਗਲੀ ਵਿਚ ਪੋਸਟਰ ਲਾਏ ਗਏ ਹਨ। ਉਹ ਪ੍ਰਸਿੱਧੀ ਦੀ ਸਿਖਰਾਂ 'ਤੇ ਪੁੱਜ ਗਈ ਹੈ।

ਛੇਵੀਂ ਜਮਾਤ 'ਚ ਛੁਟ ਗਈ ਸੀ ਪੜ੍ਹਾਈ : ਸਨੀ
ਇੰਡੀਅਨ ਆਈਡਲ 11 ਦੇ ਸੈੱਟ 'ਤੇ ਗੱਲ ਕਰਦਿਆਂ 21 ਸਾਲਾ ਬਠਿੰਡਾ ਨਿਵਾਸੀ ਸਨੀ ਬੇਹੱਦ ਰੁਮਾਂਚਿਤ ਨਜ਼ਰ ਆਇਆ। ਸਨੀ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਇੱਥੋਂ ਤਕ ਪੁੱਜ ਜਾਵੇਗਾ। ਬਚਪਨ 'ਚ ਬੂਟ ਪਾਲਿਸ਼ ਕਰਨ ਦੇ ਨਾਲ-ਨਾਲ ਉਹ ਗਾਣੇ ਵੀ ਗਾਉਂਦਾ ਰਿਹਾ ਕਿਉਂਕਿ ਉਹ ਦਿਲੋਂ ਗਾ ਰਿਹਾ ਸੀ, ਸ਼ਾਇਦ ਇਸੇ ਲਈ ਇਸ ਮੁਕਾਮ 'ਤੇ ਪਹੁੰਚ ਪਾਇਆ ਹੈ। ਜਦੋਂ ਉਹ 14 ਸਾਲ ਦਾ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ 'ਚ ਇਕੱਲਾ ਮੁੰਡਾ ਹੋਣ ਕਾਰਨ ਛੇਵੀਂ ਜਮਾਤ 'ਚ ਪੜ੍ਹਾਈ ਛੱਡ ਕੇ ਉਸ ਨੂੰ ਆਪਣੇ ਪਿਤਾ ਦਾ ਬੂਟ ਪਾਲਿਸ਼ ਵਾਲਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਉਸ ਨੂੰ ਕਿਸੇ ਤੋਂ ਗਾਇਕੀ ਸਿੱਖਣ ਦਾ ਮੌਕਾ ਨਹੀਂ ਮਿਲ ਸਕਿਆ।

ਪਿਤਾ ਦਾ ਪਿੱਠਵਰਤੀ ਗਾਇਕ ਬਣਨ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹਾਂ : ਰਿਸ਼ਭ
ਅੰਮ੍ਰਿਤਸਰ ਨਿਵਾਸੀ 22 ਸਾਲਾ ਰਿਸ਼ਭ ਚਤੁਰਵੇਦੀ ਤਿੰਨ ਸਾਲਾਂ ਤੋਂ ਗਾਇਕੀ ਦੇ ਖੇਤਰ 'ਚ ਸਰਗਰਮ ਹੈ। ਉਹ ਸਟੇਜ ਸ਼ੋਅ ਕਰਕੇ ਚੰਗੀ ਕਮਾਈ ਕਰ ਰਿਹਾ ਹੈ। ਉਹ ਮਹੀਨੇ ਭਰ 'ਚ ਅੱਧਾ ਦਰਜਨ ਤੋਂ ਜ਼ਿਆਦਾ ਸ਼ੋਅ ਕਰ ਲੈਂਦਾ ਹੈ। ਉਸ ਦੇ ਮਾਤਾ-ਪਿਤਾ ਵੀ ਗਾਉਂਦੇ ਹਨ। ਉਹ ਆਪਣੇ ਪਿਤਾ ਦੇ ਪਿੱਠਵਰਤੀ ਗਾਇਕ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ। ਰਿਸ਼ਭ ਦੱਸਦਾ ਹੈ ਕਿ ਅੱਜ ਉਸ ਨੂੰ ਲੋਕ ਉਸ ਦੇ ਮੰਮੀ-ਪਾਪਾ ਦੇ ਨਾਂ ਕਰਕੇ ਜਾਣਦੇ ਹਨ ਪਰ ਉਹ ਚਾਹੁੰਦਾ ਹੈ ਕਿ ਲੋਕ ਮੰਮੀ-ਪਾਪਾ ਨੂੰ ਉਸ ਦੇ ਨਾਂ ਤੋਂ ਪਛਾਣਨ। ਉਸ ਦੀ ਦੇਸ਼ ਭਰ 'ਚ ਪਛਾਣ ਬਣੇ।

ਲੋਕਾਂ ਦੇ ਦਿਲਾਂ 'ਤੇ ਛਾਪ ਛੱਡਣਾ ਮੇਰਾ ਸੁਪਨਾ : ਰਿਧਮ
ਅੰਮ੍ਰਿਤਸਰ ਦਾ ਹੀ 19 ਸਾਲਾ ਰਿਧਮ ਕਲਿਆਣ ਬਚਪਨ ਤੋਂ ਹੀ ਗਾ ਰਿਹਾ ਹੈ। ਸੰਨੀ ਵਾਂਗ ਪਹਿਲੀ ਵਾਰ ਉਸ ਨੇ ਵੀ ਨੁਸਰਤ ਫਤਹਿ ਅਲੀ ਖਾਨ ਦਾ ਹੀ ਗੀਤ ਸੁਣ ਕੇ ਗਾਇਆ ਸੀ। ਉਸ ਤੋਂ ਬਾਅਦ ਉਸ ਦੇ ਮਾਮਾ ਜੀ ਤੇ ਨਾਨਾ ਜੀ ਨੇ ਉਸ ਨੂੰ ਗਾਇਕੀ ਲਈ ਉਤਸ਼ਾਹਿਤ ਕੀਤਾ। ਬਚਪਨ ਤੋਂ ਹੀ ਗਾਇਕੀ ਦੀ ਬਦੌਲਤ ਉਸ ਨੂੰ ਛੇਵੀਂ ਜਮਾਤ 'ਚ ਅੰਮ੍ਰਿਤਸਰ ਕੈਬ੍ਰਿਜ ਸਕੂਲ 'ਚ ਮੁਫਤ ਦਾਖਲਾ ਮਿਲਿਆ, ਜਿੱਥੋਂ 10+2 ਤੱਕ ਮੁਕਾਬਲਿਆਂ 'ਚ ਉਹ ਪਹਿਲਾ ਸਥਾਨ ਹੀ ਹਾਸਲ ਕਰਦਾ ਰਿਹਾ। ਮੱਧਵਰਤੀ ਪਰਿਵਾਰ ਦਾ ਰਿਧਮ ਇਸ ਵੇਲੇ ਅੰਮ੍ਰਿਤਸਰ ਦੇ ਐੱਸਐੱਨ ਕਾਲਜ ਵਿਚ ਬੀਏ ਫਾਈਨਲ ਦਾ ਵਿਦਿਆਰਥੀ ਹੈ। ਉਸ ਦਾ ਸੁਪਨਾ ਵੀ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣਾ ਹੈ। ਉਹ ਕਹਿੰਦਾ ਹੈ ਕਿ ਮੁਕਾਬਲਾ ਬਹੁਤ ਸਖ਼ਤ ਹੈ ਪਰ ਉਹ ਦਿਲੋ-ਜਾਨ ਨਾਲ ਲੱਗਾ ਹੋਇਆ ਹੈ।


Tags: Indian Ideal 11 Top 10SunnyBathindaAmritsarRishabh ChaturvediRidham KalyanNeha KakkarAnu Malik

Edited By

Sunita

Sunita is News Editor at Jagbani.