FacebookTwitterg+Mail

'ਇੰਡੀਅਨ ਆਈਡਲ' 'ਚ ਸਟਾਰ ਬਣੇ ਸੰਨੀ ਨੇ ਖਾਧੇ ਸਨ ਥਾਂ-ਥਾਂ ਧੱਕੇ

indian idol   sunny
21 October, 2019 02:26:59 PM

ਜਲੰਧਰ (ਬਿਊਰੋ) — ਬਠਿੰਡਾ ਨੇ ਕਈ ਕਲਾਕਾਰ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਲਾਕਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੇ ਦਮ 'ਤੇ ਇਕ ਅਜਿਹਾ ਮੁਕਾਮ ਹਾਸਲ ਕੀਤਾ ਹੈ ਜਿਸ ਨੂੰ ਹਾਸਲ ਕਰਨਾ ਸੋਖੀ ਗੱਲ ਨਹੀਂ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਬਠਿੰਡਾ ਦੇ ਸਾਂਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਦੀ, ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਬਚਪਨ 'ਚ ਹੀ ਸੰਨੀ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਕਾਰਨ ਉਸ ਨੂੰ ਸਕੂਲ ਚੋਂ ਹਟਣਾ ਪਿਆ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਬੂਟ ਪਾਲਿਸ਼ ਦਾ ਕਿੱਤਾ ਅਪਨਾਉਣਾ ਪਿਆ। ਘਰ 'ਚ ਅੰਤਾਂ ਦੀ ਗਰੀਬੀ ਕਾਰਨ ਅਤੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਉਹ ਕਸ਼ਮੀਰ ਦੇ ਸ਼੍ਰੀਨਗਰ ਤੱਕ ਬੂਟ ਪਾਲਿਸ਼ ਕਰਨ ਲਈ ਜਾਂਦਾ ਹੈ ਪਰ ਹੁਣ ਲੋਕਾਂ ਦੇ ਬੂਟ ਚਮਕਾਉਣ ਵਾਲਾ ਸੰਨੀ ਦੀ ਕਿਸਮਤ ਚਮਕ ਗਈ ਹੈ ਅਤੇ ਉਹ ਹੁਣ ਇਕ ਸੰਗੀਤਕ ਮੁਕਾਬਲੇ 'ਚ ਭਾਗ ਲੈ ਕੇ ਸਭ ਦਾ ਚਹੇਤਾ ਬਣ ਚੁੱਕਿਆ ਹੈ। ਕਦੇ ਅਣਗੌਲਿਆ ਜਿਹਾ ਸੰਨੀ ਹੁਣ ਕਿਸੇ ਸਟਾਰ ਤੋਂ ਘੱਟ ਨਹੀਂ ਹੈ।

ਦੱਸ ਦਈਏ ਕਿ 6ਵੀਂ ਜਮਾਤ ਤੱਕ ਪੜ੍ਹਿਆ ਸੰਨੀ ਨੇ ਇਕ ਸੰਗੀਤਕ ਮੁਕਾਬਲੇ 'ਚ ਭਾਗ ਲੈ ਕੇ ਬਠਿੰਡਾ ਵਾਸੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉੱਥੇ ਹੀ ਪਰਿਵਾਰ ਵਾਲੇ ਵੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਭਰ 'ਚ ਆਪਣੀ ਕਲਾ ਨਾਲ ਨਾਮ ਚਮਕਾਵੇਗਾ। ਦੱਸਣਯੋਗ ਹੈ ਕਿ ਸੰਨੀ ਨੂੰ ਲੈ ਕੇ ਪਾਲੀਵੁੱਡ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਸੀ ਅਤੇ ਉਸ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।


Tags: Karamjit AnmolIndian IdolNeha KakkarVishal DadlaniAnu MalikSunnyShoe polishHarsimrat Kaur Badal

Edited By

Sunita

Sunita is News Editor at Jagbani.